ਪੈਨਸਿਲ ਪੋਰਟਲ ਤੇ ਕੀਤੀ ਜਾ ਸਕਦੀ ਹੈ ਆਨਲਾਈਨ ਸਿ਼ਕਾਇਤ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਸਰਕਾਰ ਵੱਲੋਂ ਬਾਲ ਮਜਦੂਰੀ ਰੋਕਣ ਹਿੱਤ ਸ਼ੁਰੂ ਕੀਤੇ ਪੈਨਸਿਲ ਪੋਰਟਲ ਸਬੰਧੀ ਇਕ ਬੈਠਕ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਦੱਸਿਆ ਗਿਆ ਕਿ ਸਰਕਾਰ ਵੱਲੋਂ ਇਕ ਪੈਨਸਿਲ ਪੋਰਟਲ ਸ਼ੁਰੂ ਕੀਤਾ ਗਿਆ ਹੈ ਜਿਸਦਾ ਲਿੰਕ ਹੈ https://pencil.gov.in/ , ਇਸ ਪੋਰਟਲ ਤੇ ਕੋਈ ਵੀ ਨਾਗਰਿਕ ਬਾਲ ਮਜਦੂਰੀ ਹੋਣ ਸਬੰਧੀ ਆਨਲਾਈਨ ਸਿ਼ਕਾਇਤ ਕਰ ਸਕਦਾ ਹੈ ਜਿਸਤੇ ਸਬੰਧਤ ਵਿਭਾਗ 48 ਘੰਟੇ ਵਿਚ ਕਾਰਵਾਈ ਕਰਨ ਲਈ ਪਾਬੰਦ ਹੈ।

Advertisements

ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਵਾਸੀਆਂ ਨੂੰ ਬਾਲ ਮਜਦੂਰੀ ਦੀ ਕੁਰੀਤੀ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦ ਚਾਈਲਡ ਲੇਬਰ (ਪ੍ਰੋਹਿਬਿਸ਼ਨ ਐਂਡ ਰੈਗੂਲੇਸ਼ਨ) ਐਕਟ, 1986 (ਸੰਵਿਧਾਨ ਦਾ ਆਰਟੀਕਲ 61) 23 ਦਸੰਬਰ, 1986 ਅਤੇ ਦ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਿਸ਼ਨ ਐਂਡ ਰੈਗੂਲੇਸ਼ਨ) ਅਮੈਂਡਮੈਂਟ ਐਕਟ 2016 ਤੋਂ ਦੇਸ਼ ਵਿੱਚ ਬਾਲ/ਕਿਸ਼ੋਰ ਮਜ਼ਦੂਰੀ ਕਰਵਾਉਣੀ ਇੱਕ ਅਪਰਾਧ ਹੈ। ਜ਼ੇਕਰ ਜਿਲ੍ਹੇ ਵਿੱਚ ਕੋਈ ਵੀ ਮਾਲਕ ਬਾਲ/ਕਿਸ਼ੋਰ ਮਜ਼ਦੂਰੀ ਕਰਵਾਉਂਦਾ ਹੈ ਤਾਂ ਸਿ਼ਕਾਇਤ ਮਿਲਣ ਦੇ 48 ਘੰਟੇ ਅੰਦਰ ਹੀ ਜਿਲ੍ਹਾ/ਸਬ—ਡਵੀਜਨਲ ਟਾੱਸਕ ਫੋਰਸ ਕਮੇਟੀ ਮੌਕੇ ਤੇ ਪਹੁੰਚ ਕੇ ਬਾਲ/ਕਿਸ਼ੋਰ ਮਜ਼ਦੂਰ ਨੂੰ ਛੁਡਵਾਏਗੀ ਅਤੇ ਬਾਲ/ਕਿਸ਼ੋਰ ਮਜ਼ਦੂਰ ਦੇ ਪੁਨਰਵਾਸ ਸੰਬੰਧੀ ਬਣਦੀ ਸਹਾਇਤਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਬਾਲ/ਕਿਸ਼ੋਰ ਮਜ਼ਦੂਰੀ ਕਰਵਾਉਣ ਵਾਲੇ ਮਾਲਕ ਖਿਲਾਫ ਉਕਤ ਐਕਟ ਦੀ ਧਾਰਾ 3 ਅਤੇ 3 ਏ ਅਨੁਸਾਰ ਘੱਟੋ—ਘੱਟ 6 ਮਹੀਨੇ ਤੋਂ ਦੋ ਸਾਲ ਤੱਕ ਦੀ ਸਜਾ ਜਾਂ ਘੱਟੋ—ਘੱਟ 20,000 ਰੁਪਏ ਤੋਂ 50,000 ਰੁਪਏ ਤੱਕ ਜੁਰਮਾਨਾ ਜਾਂ ਫਿਰ ਦੋਨੋਂ ਹੋ ਸਕਦੇ ਹਨ।

ਇਸ ਸਬੰਧੀ ਦਫਤਰ ਡਿਪਟੀ ਕਮਿਸ਼ਨਰ, ਫਾਜਿਲਕਾ/ਦਫਤਰ ਉੱਪ—ਮੰਡਲ ਮੈਜਿਸਟੇ੍ਰਟ, ਫਾਜਿਲਕਾ/ਜਲਾਲਾਬਾਦ/ਅਬੋਹਰ ਜਾਂ ਦਫਤਰ ਕਿਰਤ ਤੇ ਸੁਲਾਹ ਅਫਸਰ, ਫਾਜਿਲਕਾ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਬੈਠਕ ਵਿਚ ਏਡੀਸੀ ਵਿਕਾਸ ਸੰਦੀਪ ਕੁਮਾਰ ਆਈਏਐਸ, ਐਸਡੀਐਮ ਅਕਾਸ਼ ਬਾਂਸਲ ਆਈਏਐਸ, ਨਿਕਾਸ ਖੀਂਚੜ ਆਈਏਐਸ, ਰਵਿੰਦਰ ਸਿੰਘ ਅਰੋੜਾ ਪੀਸੀਐਸ, ਸਹਾਇਕ ਕਿਰਤ ਕਮਿਸ਼ਨਰ ਜਤਿੰਦਰਪਾਲ ਸਿੰਘ, ਕਿਰਤ ਇੰਸਪੈਕਟਰ ਰਾਜਬੀਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

LEAVE A REPLY

Please enter your comment!
Please enter your name here