Sunday, October 18, 2026
Home Chandigarh ਮਾਨ ਸਰਕਾਰ ਨੇ ਕੀਤੇ ਵੱਡੇ ਐਲਾਨ, 1 ਲੱਖ, 96 ਹਜ਼ਾਰ, 462 ਕਰੋੜ...

ਮਾਨ ਸਰਕਾਰ ਨੇ ਕੀਤੇ ਵੱਡੇ ਐਲਾਨ, 1 ਲੱਖ, 96 ਹਜ਼ਾਰ, 462 ਕਰੋੜ ਦਾ ਕੀਤਾ ਬਜਟ ਪੇਸ਼

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਵਿਧਾਨ ਸਭਾ ਵਿੱਚ ਅੱਜ ਮੱਖ-ਮੰਤਰੀ ਦੀ ਅਗੁਵਾਈ ਵਾਲੀ ਸਰਕਾਰ ਮਾਨ ਸਰਕਾਰ ਆਪਣਾ ਪੂਰਨ ਬਜਟ ਪੇਸ਼ ਕਰ ਰਹੀ ਹੈ। ਦੱਸ ਦਈਏ ਕਿ ਬਜਟ ਪੇਸ਼ ਕਰ ਰਹੇ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਵਾਰ ਉਹਨਾਂ ਦੀ ਸਰਕਾਰ ਕਈ ਸਾਰੇ ਵਾਅਦਿਆ ਅਤੇ ਗਾਰੰਟੀਆ ਨੂੰ ਪੂਰਾ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਬਜਟ 1 ਲੱਖ, 96 ਹਜ਼ਾਰ, 462 ਕਰੋੜ ਦਾ ਹੋਵੇਗਾ, ਜੋ ਕਿ ਪਿਛਲੇ ਸਾਲ ਤੋ 26 ਫੀਸਦੀ ਜ਼ਿਆਦਾ ਹੈ। ਇਸਤੋਂ ਇਲਾਵਾ ਉਹਨਾ ਕਿ ਸੱਭ ਤੋ ਜ਼ਿਆਦਾ ਫੋਕਸ ਸਿੱਖਿਾ ਅਤੇ ਸਹਿਤ ਸੈਕਟਰ ਤੇ ਹੈ ਪਰ ਬਾਕੀ ਸੈਕਟਰਾਂ ਤੇ ਵੀ ਬਰਾਬਰ ਧਿਆਨ ਦਿੱਤਾ ਜਾ ਰਿਹਾ ਹੈ।

Advertisements

ਸਿੱਖਿਆ ਖੇਤਰ

  1. ਸਿੱਖਿਆ ਖੇਤਰ ਲਈ ਸਕੂਲਾਂ ਅਤੇ ਉਚੇਰੀ ਸਿੱਖਿਆ ਲਈ ਯੋਗ ਪ੍ਰਬੰਧ ਕੀਤੇ ਜਾਣਗੇ।
    ਸਰਕਾਰੀ ਸਕੂਲਾਂ ਦਾ ਬਜਟ 99 ਕਰੋੜ ਕੀਤਾ।
  2. ਅਧਿਆਪਕਾਂ ਦੇ ਹੁਨਰ ਨੂੰ ਸੁਧਾਰਨ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
    ਸਿਰਫ ਅਧਿਆਪਕ ਹੀ ਪੜ੍ਹਾਉਣਗੇ, ਅਸਟੇਟ ਮੈਨੇਜਰ ਸਕੂਲਾਂ ਨਾਲ ਸਬੰਧਤ ਸਾਰਾ ਕੰਮ ਦੇਖਣਗੇ।
  3. ਸਕੂਲ ਆਫ ਐਮੀਨੈਂਸ ਲਈ 200 ਕਰੋੜ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ।
  4. ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਲਈ 78 ਕਰੋੜ ਰੁਪਏ ਰੱਖੇ ਗਏ
  5. ਉੱਚ ਸਿੱਖਿਆ ਲਈ ਰੁਜ਼ਗਾਰ ਅਤੇ ਕੋਚਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਕਾਲਜ ਲਈ 68 ਕਰੋੜ ਦਾ ਬਜਟ ਰੱਖਿਆ ਗਿਆ।
    6.16.35 ਲੱਖ ਬੱਚਿਆਂ ਦੇ ਮਿਡ-ਡੇ-ਮੀਲ ਲਈ 456 ਕਰੋੜ ਰੁਪਏ।
  6. ਮੈਡੀਕਲ ਸਿੱਖਿਆ ਲਈ 1,015 ਕਰੋੜ ਦੀ ਤਜਵੀਜ਼।
  7. ਤਕਨੀਕੀ ਸਿੱਖਿਆ ਲਈ 615 ਕਰੋੜ ਦੀ ਤਜਵੀਜ਼

ਦੋ ਨਵੇਂ ਮੈਡੀਕਲ ਕਾਲਜ ਬਣਾਉਣ ਦਾ ਐਲਾਨ
ਬਜਟ ਵਿੱਚ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਦੋ ਨਵੇਂ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਮੋਹਾਲੀ ‘ਚ ਲਿਵਰ ਇੰਸਟੀਚਿਊਟ ਲਈ 25 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਮੈਡੀਕਲ ਸਿੱਖਿਆ ਅਤੇ ਖੋਜ ਲਈ 1015 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਜਲਦ ਹੀ ਆਵੇਗੀ ਨਵੀਂ ਖੇਡ ਨੀਤੀ
ਸਪੋਰਟਸ ਯੂਨੀਵਰਸਿਟੀ ਪਟਿਆਲਾ ਲਈ 53 ਕਰੋੜ ਰੁਪਏ ਰੱਖੇ ਗਏ ਹਨ।
ਤਿੰਨ ਕਰੋੜ ਤੋਂ ਖੇਡਾਂ ਦਾ ਸਾਮਾਨ ਖਰੀਦਿਆ ਜਾਵੇਗਾ।

LEAVE A REPLY

Please enter your comment!
Please enter your name here