ਧੀਆ ਨਹੀਂ ਪੁਤੱਰਾਂ ਤੋਂ ਘੱਟ: ਡਾ. ਕੁਲਜੀਤ ਸਿੰਘ 

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ: ਸਿਹਤ ਵਿਭਾਗ ਕਪੂਰਥਲਾ ਵੱਲੋ ਸਿਵਲ ਸਰਜਨ ਕਪੂਰਥਲ਼ਾ ਡਾ. ਕੁਲਜੀਤ ਸਿੰਘ ਦੀ ਰਹਿਨੁਮਾਈ ਹੇਠ ਬੇਟੀ ਬਚਾਓ ਦੇ ਸਬੰਧ ਵਿਚ ਗੇਟ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਡਾ. ਕੁਲਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਧੀਆਂ ਪੁਤੱਰਾਂ ਨਾਲੋ ਘੱਟ ਨਹੀ ਹਨ। ਉਨ੍ਹਾਂ ਕਿਹਾ ਕਿ ਧੀਆਂ ਤੇ ਪੁਤੱਰਾਂ ਵਿਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀ ਕੀਤਾ ਜਾਣਾ ਚਾਹੀਦਾ ਬਲਕਿ ਧੀਆਂ ਨੂੰ ਵੀ ਪਰਿਵਾਰਾਂ ਵਿਚ ਪੁਤੱਰਾਂ ਵਾਂਗ ਸਾਮਾਨ ਅਵਸਰ ਮਿਲਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚਾਹੇ ਧੀਆਂ ਨੂੰ ਲੈ ਕੇ ਸਮਾਜ ਦੀ ਸੋਚ ਵੀ ਬਦਲਾਵ ਆ ਚੁੱਕਿਆ ਹੈ ਪਰ ਇਕ ਵਰਗ ਅਜਿਹਾ ਵੀ ਹੈ ਜੋ ਕਿ ਬੇਟਾ ਤੇ ਬੇਟੀ ਵਿਚ ਫਰਕ ਕਰਦਾ ਹੈ, ਅਜਿਹੀ ਸੋਚ ਨੂੰ ਖਤਮ ਕਰਨਾ ਸਮੇਂ ਦੀ ਲੋੜ ਹੈ।

Advertisements

ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅਸ਼ੋਕ ਕੁਮਾਰ ਨੇ ਕੰਨਿਆ ਭਰੂਣ ਹੱਤਿਆ ਤੇ ਰੋਕ ਲਗਾਉਣ ਵਾਸਤੇ ਸਰਕਾਰ ਵੱਲੋਂ ਚਲਾਏ ਜਾ ਰਹੇ ਪੀ.ਸੀ.ਪੀ.ਐਨ.ਡੀ.ਟੀ. ਐਕਟ ਬਾਰੇ ਦੱਸਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਐਕਟ ਤਹਿਤ ਕੰਨਿਆ ਭਰੂਣ ਹੱਤਿਆ ਤੇ ਨਕੇਲ ਕੱਸਣ ਲਈ ਸਰਕਾਰ ਵੱਲੋ ਸਖਤ ਕਦਮ ਚੁੱਕੇ ਗਏ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਉਕਤ ਐਕਟ ਲਿੰਗ ਨਿਰਧਾਰਨ ਟੈਸਟ ਤੇ ਰੋਕ ਤਾਂ ਲਗਾਉਂਦਾ ਹੀ ਹੈ ਨਾਲ ਹੀ ਦੋਸ਼ੀ ਪਾਏ ਜਾਣ ਵਾਲਿਆ ਤੇ ਇਸ ਐਕਟ ਤਹਿਤ ਸਖਤ ਸਜਾ ਦਾ ਵੀ ਪ੍ਰਾਵਧਾਨ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਵੱਲੋ ਸਮੇਂ ਸਮੇਂ ਤੇ ਬੇਟੀ ਬਚਾਓ ਸਬੰਧੀ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ। ਇਸ ਮੌਕੇ ‘ਤੇ ਸਹਾਇਕ ਸਿਵਲ ਸਰਜਨ ਡਾ. ਅੰਨੂ ਸ਼ਰਮਾ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਖਦਿਆਲ ਸਿੰਘ, ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਜੋਤੀ ਆਨੰਦ, ਬੀ.ਈ.ਈ. ਰਵਿੰਦਰ ਜੱਸਲ, ਪੀ.ਐਨ.ਡੀ.ਟੀ. ਕੋਆਰਡੀਨੇਟਰ ਕੁਲਦੀਪ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here