ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਸੀਐਚਸੀ ਮਾਹਿਲਪੁਰ ਦਾ ਕੀਤਾ ਦੋਰਾ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਸਿਹਤ ਵਿਭਾਗ ਵਲੋਂ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾ ਦਾ ਜਾਇਜਾ ਲੈਂਣ ਦੇ ਮਕਸਦ ਨਾਲ ਅੱਜ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ ਸੀ.ਐਚ.ਸੀ. ਮਾਹਿਲਪੁਰ ਦਾ ਦੋਰਾ ਕੀਤਾ। ਉਨ੍ਹਾਂ ਸੰਸਥਾ ਦੀ ਓ.ਪੀ.ਡੀ., ਐਮਰਜੈਂਸੀ, ਲੈਬ ਅਤੇ ਵਾਰਡ ਵਿੱਚ ਦਾਖਲ ਮਰੀਜਾ ਨੂੰ ਮਿਲਕੇ ਉਨ੍ਹਾਂ ਨੂੰ ਮਿਲ ਰਹੀਆ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੰਸਥਾ ਦੇ ਇੰਚ: ਡਾ. ਜਸਵੰਤ ਸਿੰਘ ਹਾਜਰ ਰਹੇ।

Advertisements

ਨਿਰੀਖਣ ਕਰਨ ਉਪਰੰਤ ਸੀ.ਐਚ.ਸੀ. ਮਾਹਿਲਪੁਰ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨਾਲ ਮੀਟਿੰਗ ਕਰਕੇ ਸਮੇਂ ਦੀ ਪਾਬੰਧਤਾ ਦੀ ਪਾਲਣਾ ਕਰਨ ਅਤੇ ਮਰੀਜਾ ਨਾਲ ਉਚਿਤ ਵਿਵਹਾਰ ਕਰਨ ਦੇ ਨਾਲ-2 ਐਮਰਜੈਂਸੀ ਦਵਾਈਆ ਦਾ ਸਟਾਕ ਮੈਨਟੇਨ ਕਰਨ ਬਾਰੇ ਕਿਹਾ ਗਿਆ।

LEAVE A REPLY

Please enter your comment!
Please enter your name here