ਦਾਦੀ ਦੀਆਂ ਅਸਥੀਆਂ ਪ੍ਰਵਾਹ ਕਰਨ ਗਏ ਪੋਤੇ ਦੀ ਨਹਿਰ ਵਿੱਚ ਡੁੱਬਣ ਕਾਰਨ ਹੋਈ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਤਲਵੰਡੀ ਰਾਏ ਦੇ ਨੌਜ਼ਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਆਪਣੇ ਭਰਾਵਾ ਨਾਲ ਆਪਣੀ ਮ੍ਰਿਤਕ ਦਾਦੀ ਦੀ ਮ੍ਰਿਤਕ ਦੇਹ ਦੀ ਰਾਖ ਨੂੰ ਨਹਿਰ ਵਿੱਚ ਜਲ ਪ੍ਰਵਾਹ ਕਰਨ ਲਈ ਗਏ ਸਨ ਤਾਂ ਜਲ ਪ੍ਰਵਾਹ ਕਰਦੇ ਸਮੇਂ ਪ੍ਰਦੀਪ ਦਾ ਪੈਰ ਤਿਲਕਣ ਕਾਰਨ ਉਹ ਨਹਿਰ ਵਿੱਚ ਰੁੜ੍ਹ ਗਿਆ ਤੇ ਪ੍ਰਦੀਪ ਨੂੰ ਡੁੱਬਦਿਆਂ ਦੇਖ ਜਸ਼ਨ ਨੇ ਰੌਲਾ ਪਾ ਦਿੱਤਾ ਤੇ ਮੌਕੇ ਤੇ ਮੌਜੂਦ ਨਹਿਰੀ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਪ੍ਰਦੀਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

Advertisements

ਪ੍ਰਦੀਪ ਨੂੰ ਡੁੱਬਦਿਆਂ ਦੇਖ ਜਸ਼ਨ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ ਤੇ ਨਹਿਰੀ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਲੰਬੀ ਜੱਦੋ-ਜਹਿਦ ਬਾਅਦ ਪ੍ਰਦੀਪ ਨੂੰ ਬਾਹਰ ਕੱਢਿਆਂ ਗਿਆ ਪਰ ਜਸ਼ਨ ਦੀ ਮਾੜੀ ਕਿਸਮਤ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਅਤੇ ਕਾਫੀ ਮੁਸ਼ੱਕਤ ਨਾਲ 2 ਘੰਟਿਆਂ ਬਾਅਦ ਮ੍ਰਿਤਕ ਹਾਲਤ ਵਿੱਚ ਬਾਹਰ ਕੱਢਿਆ ਗਿਆ।

LEAVE A REPLY

Please enter your comment!
Please enter your name here