ਚੇਅਰਮੈਨ ਵੱਲੋਂ ਅਹੁਦਾ ਸੰਭਾਲਣ ਤੇ ਹੀ ਕਰ ਦਿੱਤੀ ਪੀ.ਆਰ.ਟੀ.ਸੀ ਨੂੰ ਪ੍ਰਾਈਵੇਟ ਘਰਾਣਿਆਂ ਨੂੰ ਵੇਚਣ ਦੀ ਤਿਆਰੀ: ਵਿੱਕੀ

ਕਪੂਰਥਲਾ (ਦ ਸਟੈਲਰ ਨਿਊਜ਼): ਪੰਜਾਬ ਰੋਡਵੇਜ਼/ਪਨਬਸ/ਪੀ, ਆਰ, ਟੀ, ਸੀ, ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਮੀਟਿੰਗ ਦੇ ਵਿੱਚ ਹਰਕੇਸ਼ ਕੁਮਾਰ ਵਿੱਕੀ ਨੇ ਬੋਲਦਿਆਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਪੱਕੇ  ਰੋਜ਼ਗਾਰ ਦੇਣ ਦੀ ਗੱਲ ਕਰਦੀ‌ ਹੈ ਤੇ ਨਵੀਂ ਇੰਡਸਟਰੀਜ਼ ਲਿਆਉਣ ਦੀ ਗੱਲ ਕਰ ਰਹੀ ਹੈ ਉਥੇ ਪਿੱਛਲੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਟਿਆਲਾ ਬੱਸ ਸਟੈਂਡ ਦਾ ਦੌਰਾ ਕਰਨ ਤੋ ਬਾਅਦ ਪ੍ਰੈਸ ਬਿਆਨ ਜਾਰੀ ਕੀਤਾ ਤੇ ਕਿਹਾ ਕਿ ਜਲਦੀ ਹੀ  ਪੀਆਰਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਲਿਆ ਰਹੇ ਹਾਂ ਪਰ ਉਹ ਸਾਇਦ ਨਹੀਂ ਜਾਣਦੇ ਜੋਕਿ ਸਿੱਧੇ ਤੌਰ ਤੇ ਵਿਭਾਗ ਨੂੰ ਕਰੋੜਾਂ ਰੁਪਏ ਦੀ ਲੁੱਟ ਹੈ ਆਮ ਆਦਮੀ ਦੀ ਸਰਕਾਰ ਵੀ ਝੂਠੇ ਦਾਅਵੇ ਦੀ ਸਰਕਾਰ ਨਿੱਕਲੀ ਕੁਰਸੀ ਤੇ ਬੈਠਦਿਆਂ ਹੀ ਚੇਅਰਮੈਨ ਸਾਹਿਬ ਨੇ ਲਗਦਾ ਹੈ।

Advertisements

ਪ੍ਰਾਈਵੇਟ ਘਰਾਣਿਆਂ ਨਾਲ ਹੱਥ ਮਿਲਾ ਲਿਆ ਹੈ ਤੇ ਵਿਭਾਗ ਨੂੰ ਫਰੀ ਸਫ਼ਰ ਦਾ ਬਕਾਇਆ ਸਰਕਾਰ ਤੋਂ ਮਨਜ਼ੂਰ ਕਰਵਾਉਣ ਦੀ ਬਜਾਏ ਪ੍ਰਾਈਵੇਟ ਮਾਫੀਆ ਨੂੰ ਤੇਜ਼ੀ ਦੇ ਨਾਲ ਵਧਾਉਣ ਦੇ ਵੱਲ ਨੂੰ ਲੈ ਕੇ ਜਾਂ ਰਹੇ ਹਨ ਕੁਰਸੀ ਸਭਾਲਦੇ ਹੀ ਮਾਰੂ ਬਿਆਨ ਜਾਰੀ ਕਰ ਦਿੱਤੇ ਗਏ ਹਨ ਕਿ ਕਿਲੋ ਮੀਟਰ ਸਕੀਮ ਬੱਸਾਂ ਪਾਵਾਂਗਾ ਤੇ ਆਊਟ ਸੌਰਸ ਤੇ ਹੋਰ ਭਰਤੀ ਕਰਾਂਗਾ ਪਰ  ਕਿਲੋਮੀਟਰ ਸਕੀਮ ਤਾਂ ਵਿਭਾਗ ਦੇ ਲਈ ਪਹਿਲਾਂ ਹੀ ਮਾਰੂ ਹੈ ਤੇ ਆਊਟ ਸੌਰਸੇ ਵਾਲੇ ਮੁਲਾਜ਼ਮ ਪਹਿਲਾਂ ਹੀ 18 19 ਸਾਲ ਤੋ ਘੱਟ ਤਨਖਾਹ ਤੇ ਸੰਤਾਪ ਹੰਢਾ ਰਹੇ ਹਨ। ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਦਾ ਟੈਂਡਰ 300 ਜਾਂ 350 ਕਿਲੋਮੀਟਰ ਪ੍ਰਤੀ ਦਿਨ ਦਾ ਤਹਿ ਹੁੰਦਾ ਹੈ ਪਿਛਲੇ ਸਮੇਂ 7ਰੁਪਏ ਪ੍ਰਤੀ ਕਿਲੋਮੀਟਰ ਸੀ। ਵਿਭਾਗ ਦੀ ਮਿਲੀਭੁਗਤ ਦੇ ਨਾਲ ਲਗਭਗ ਹਰ ਰੋਜ਼ 600/700 ਕਿਲੋਮੀਟਰ ਤਹਿ ਕਰਵਾਏ ਜਾਦੇ ਸੀ ਜ਼ੋ ਪ੍ਰਤੀ ਮਹੀਨੇ ਦੇ ਲਗਭਗ 18000/21000 ਦੇ ਵਿੱਚ ਕਰਵਾਏ ਜਾਂਦੇ ਹਨ ਜ਼ੋ 126000/147000 ਰੁਪਏ ਦੇ ਕਰੀਬ ਪੈਸਾ ਦਾ ਭੁਗਤਾਨ ਕੀਤਾ ਜਾਂਦਾ ਹੈ।

ਜੇਕਰ 6 ਸਾਲ ਦੀ ਗੱਲ ਕੀਤੀ ਜਾਵੇ ਲਗਭਗ 9072000/10,584,000 ਦਾ ਪ੍ਰਾਈਵੇਟ ਘਰਾਣਿਆਂ ਨੂੰ ਪੀ.ਆਰ.ਟੀ.ਸੀ  ਦਾ ਪੈਸਾ ਲੁਟਾਇਆ ਜਾ ਰਿਹਾ ਹੈ ਜੇਕਰ ਵਿਭਾਗ ਦੀ ਆਪਣੀ ਬੱਸ ਹੋਵੇ ਤਾਂ ਬੱਸ ਦੀ ਕੀਮਤ ਲਗਭਗ 22ਤੋ 25 ਲੱਖ ਰੁਪਏ ਤੱਕ ਪੈਂਦੀ ਜੋ ਕੀ ਕੁੱਝ ਸਮੇਂ ਵਿੱਚ ਆਪਣਾ ਪੈਸਾ ਪੂਰਾ ਕਰਦੀ ਹੈ ਤੇ ਵਿਭਾਗ ਦੇ ਵਿੱਚ ਲਗਭਗ 12/15 ਸਾਲ ਬੱਸ ਚੱਲਦੀ ਹੈ ਤੇ ਮੁੜ ਤੋਂ ਕਬਾੜ ਦੇ ਰੂਪ ਦੇ ਵਿੱਚ ਪੈਸਾ। ਦੇ ਕੇ ਜਾਦੀ ਹੈ ਪਰ ਦੁਸਰੇ ਪਾਸੇ ਕਿਲੋਮੀਟਰ ਸਕੀਮ ਦੀ ਗੱਲ ਕਰੀਏ 6 ਸਾਲ ਦੇ ਵਿੱਚੋ ਲਗਭਗ ਕਰੋੜ ਰੁਪਏ ਲੁੱਟ ਕੇ ਬੱਸ ਫਿਰ ਮਾਲਕ ਦੀ ਹੁੰਦੀ ਜਦੋ ਕੀ ਵਿਭਾਗ ਦੇ ਵਿੱਚੋ ਕਿਲੋ ਮੀਟਰ ਸਕੀਮ ਬੱਸਾਂ ਨੂੰ ਡੀਜ਼ਲ ਵੀ ਮੁੱਹਈਆ ਕਰਵਾਇਆ ਜਾਂਦਾ ਹੈ ਤੇ ਨਾਲ ਹੀ ਵਿਭਾਗ ਦੇ ਵੱਲੋਂ ਸਾਰੀ ਕਾਰਗੁਜ਼ਾਰੀ ਸੰਭਾਲੀ ਜਾਂਦੀ ਹੈ । 

ਮੀਟਿੰਗ ਵਿੱਚ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਤੇ ਗੁਰਪ੍ਰੀਤ ਸਿੰਘ ਪੰਨੂ ਤੇ ਰੋਹੀ ਰਾਮ ,ਰਮਨਦੀਪ ਸਿੰਘ ਨੇ ਕਿਹਾ ਕਿ ਪੀ, ਆਰ, ਟੀ, ਸੀ,ਦੇ ਨਵੇਂ ਚੇਅਰਮੈਨ ਆਹੁਦੇ ਤੇ ਨਿਯੁਕਤ ਰਣਜੋਧ ਸਿੰਘ ਹਡਿਆਣਾ ਜੀ ਨੇ ਪ੍ਰੈਸ ਦੇ ਸਾਹਮਣੇ ਕਿਹਾ ਕਿ ਪੀ, ਆਰ, ਟੀ, ਸੀ ਦੇ ਵਿੱਚ ਠੇਕੇਦਾਰੀ ਸਿਸਟਮ ਤਹਿਤ ਭਰਤੀ ਵੀ ਕੀਤੀ ਜਾਵੇਗੀ । ਆਮ ਆਦਮੀ ਦੇ ਨਿਯੁਕਤ ਚੇਅਰਮੈਨ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਿੱਛਲੇ ਸਮੇਂ ਕਿਲੋਮੀਟਰ ਸਕੀਮ ਤੇ ਡਿਊਟੀ ਕਰਦੇ ਕੰਡਕਟਰ ਦੀ ਮੌਤ ਹੋ ਗਈ ਜ਼ੋ ਕਿ ਕੰਡਕਟਰ ਆਊਟ ਸੋਰਸ ਤੇ  ਭਰਤੀ ਸੀ ਨਾ ਹੀ ਮਹਿਕਮੇ ਵੱਲੋਂ ਉਸ ਦੇ ਪਰਿਵਾਰ ਨੂੰ ਇਨਸਾਫ  ਦਿੱਤਾ ਗਿਆ ਤੇ ਨਾ ਹੀ ਉਸ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਗਈ ਤੇ ਪਰਿਵਾਰ ਬਹੁਤ ਗਰੀਬ ਜੀ ਜ਼ੋ ਕੀ ਆਊਟ ਸੋਰਸ ਵਰਕਰ ਦਾ ਸੋਸਣ ਕੀਤਾ ਜਾ ਰਿਹਾ ਠੇਕੇਦਾਰ ਦਫ਼ਤਰ ਦੇ ਵਿੱਚ ਬੈਠ ਕੇ ਲੱਖਾਂ ਰੁਪਏ ਦੀ ਲੁੱਟ ਕਰ ਰਿਹਾ ਤੇ ਲਗਦਾ ਚੇਅਰਮੈਨ ਸਾਹਿਬ ਨੇ ਕੁਰਸੀ ਸੰਭਾਲਦੇ ਹੀ ਠੇਕੇਦਾਰ  ਨਾਲ ਵੀ  ਹੱਥ ਮਿਲ ਲਿਆ ਹੋਵੇ ਜੋ ਪੀ, ਆਰ, ਟੀ, ਸੀ ਦੇ ਵਰਕਰਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ।

ਇੱਕ ਵਰਕਰ ਦੀ ਤਨਖਾਹ ਦੇ ਵਿੱਚ 18% ਜੀ ਐਸ ਟੀ ਦੇ ਰੂਪ ਵਿੱਚ ਤਨਖਾਹ ਦੇ ਨਾਲ ਵਿਭਾਗ ਦਾ ਵਾਧੂ ਪੈਸਾ ਲੁੱਟਾ ਰਹੇ ਹਨ ਠੇਕੇਦਾਰੀ ਸਿਸਟਮ ਤਹਿਤ ਹੋਣ ਵਾਲੀ ਲੁੱਟ ਨੂੰ ਸਰਕਾਰ ਲਗਾਤਾਰ ਬਿਆਨ ਰਾਹੀਂ ਬੰਦ ਕਰਨ ਦੇ ਐਲਾਨ ਕੀਤੀ ਜਾ ਰਹੇ ਹਨ ਪਰ ਚੇਅਰਮੈਨ ਵੱਲੋਂ ਠੇਕੇਦਾਰੀ ਸਿਸਟਮ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਜਾ ਤਾਂ ਫਿਰ ਸਰਕਾਰ ਵੱਲੋਂ ਝੂਠੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ । ਜਾਂ ਫਿਰ ਆਪਣੇ ਰਿਸ਼ਤੇਦਾਰਾਂ ਤੇ ਸਾਕ ਸਬੰਧੀਆਂ ਨੂੰ ਚੇਅਰਮੈਨ ਸਾਹਿਬ ਫਾਇਦਾ ਦੇਣਾ ਚਾਹੁੰਦੇ  ਇਸ ਬਿਆਨ ਤੇ ਜੱਥੇਬੰਦੀ ਦੇ ਸਮੂਹ ਆਗੂ ਸਾਹਿਬਾਨਾਂ ਨੇ ਵੱਖ-ਵੱਖ ਵਿਚਾਰ ਸਾਂਝੇ ਕੀਤੇ ਸਮੂਹ ਆਗੂ ਸਹਿਬਾਨ  , ਜਤਿੰਦਰ ਸਿੰਘ, ਹਰਪ੍ਰੀਤ ਸੋਢੀ , ਰਣਜੀਤ ਸਿੰਘ, ਰਣਧੀਰ ਸਿੰਘ ਰਾਣਾ, ਤੇ ਨਾਲ ਕੁਲਵੰਤ ਸਿੰਘ ਮਨੇਸ ਨੇ ਕਿਹਾ ਜੇਕਰ ਨਵੇਂ ਨਿਯੁਕਤ ਚੇਅਰਮੈਨ ਸਾਹਿਬ ਨੇ ਕਿਲੋਮੀਟਰ ਸਕੀਮ ਬੱਸਾਂ ਤੇ ਆਊਟ ਸੋਰਸ ਭਰਤੀ ਲੈਕੇ ਆਏ ਤਾਂ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਇਸ ਸਬੰਧੀ ਪੂਰੇ ਪੰਜਾਬ ਭਾਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ 15 ਮਾਰਚ ਨੂੰ ਪੰਜਾਬ ਦੇ ਸਮੂਹ ਡਿੱਪੂਆਂ ਤੇ ਗੇਟ ਰੈਲੀਆਂ ਕੀਤੀ ਜਾਣਗੀਆਂ

LEAVE A REPLY

Please enter your comment!
Please enter your name here