ਵਾਸਲ ਐਜੂਕੇਸ਼ਨ ਵੱਲੋਂ ਹੋਣਹਾਰ ਵਿਦਿਆਰਥੀਆਂ ਲਈ 100% ਸਕਾਲਰਸ਼ਿਪ ਦਾ ਐਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਵਾਸਲ ਐਜੂਕੇਸ਼ਨ ਆਪਣੇ ਜਿਲ਼੍ਹੇ ਹੁਸ਼ਿਆਰਪੁਰ ਦੇ ਹਰ ਕੌਨੇ ਵਿੱਚ ਸਿੱਖਿਆ ਦਾ ਪ੍ਰਚਾਰ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ,ਇਸ ਲਈ ਇਸ ਨੂੰ ਸਮਰੱਥਨ ਦੇਣ ਲਈ, ਹੁਸ਼ਿਆਰਪੁਰ ਜਿਲ਼੍ਹੇ ਦੇ ਉਹਨਾਂ ਵਿਦਿਆਰਥੀਆਂ ਲਈ ਟਿਊਸ਼ਨ ਅਤੇ ਸਲਾਨਾ ਫੀਸ ਵਿੱਚ 100% ਸਕਾਲਰਸ਼ਿਪ ਦਾ ਐਲਾਨ ਕੀਤਾ ਗਿਆ ਹੈ। ਜੋ ਆਉਣ ਵਾਲੀ ਜਮਾਤ 10ਵੀਂ ਵਿੱਚ ਬੋਰਡ ਦੇ ਇਮਤਿਹਾਨ ਵਿੱਚ 95% ਜਾਂ ਉਸ ਤੋਂ ਵੱਧ ਪ੍ਰਾਪਤ ਕਰਦੇ ਹਨ।

Advertisements

ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਜੀ ਨੇ ਸਾਂਝਾ ਕੀਤਾ ਕਿ ਕੈਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਅਤੇ ਜੈਮਸ ਕੈਬਰਿਜ ਸਕੂਲ ,ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੂੰ ਵਾਸਲ ਐਜੂਕੇਸ਼ਨ ਦੇ ਮੋਟੋ ਹਰ ਬੱਚਾ,ਹਰ ਮੌਕਾ,ਹਰ ਦਿਨ ਦੇ ਤਹਿਤ ਸਕਾਲਰਸ਼ਿਪ ਪ੍ਰੋਗਰਾਮ ਸਾਰੇ ਪ੍ਰੀਖਿਆ ਬੋਰਡਾਂ( ਸੀ.ਬੀ.ਐਸ.ਸੀ.,ਆਈ.ਸੀ.ਐਸ.ਸੀ,ਪੀ ਐਸ.ਈ.ਬੀ) ਦੇ ਵਿਦਿਆਰਥੀਆਂ ਲਈ ਉਪਲਬੱਧ ਹੈ। ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ ਵਾਸਲ, ਸੀ.ਈ.ਓ. ਰਾਘਵ ਵਾਸਲ ਜੀ ਨੇ ਇੱਕ ਖਾਸ ਗੱਲਬਾਤ ਦੇ ਵਿੱਚ ਦੱਸਿਆ ਕਿ ਵਾਸਲ ਐਜੂਕੇਸ਼ਨ ਪਹਿਲਾ ਵੀ ਇਸ ਤਰ੍ਹਾਂ ਦੀਆਂ ਸਕੀਮਾਂ ਦਾ ਲਾਭ ਆਪਣੇ ਸਕੂਲਾਂ ਦੇ ਹੋਣਹਾਰ ਅਤੇ ਯੋਗ ਵਿਦਿਆਰਥੀਆਂ ਨੂੰ ਦਿੰਦਾ ਰਿਹਾ ਹੈ।ਜਿਹਨਾਂ ਵਿਦਿਆਰਥੀਆਂ ਨੇ ਸਕੂਲ ਵਿੱਚ ਅਤੇ ਅੱਗੇ ਜਾ ਕੇ ਆਪਣੀਆਂ ਜ਼ਿੰਦਗੀਆਂ ਵਿੱਚ ਸਫਲਤਾ ਦੀਆਂ ਕਹਾਣੀਆਂ ਲਿਖੀਆਂ।

ਸਾਡੇ ਬਹੁਤ ਸਾਰੇ ਵਿਦਿਆਰਥੀ ਏਮਸ ਨਵੀਂ ਦਿੱਲੀ ,ਆਈ.ਆਈ ਟੀ, ਸ੍ਰੀ ਰਾਮ ਕਾਲਜ ਆਫ ਕਾਮਰਸ ਵਰਗੀਆਂ ਸਭ ਤੋਂ ਵੱਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਹਨ ਅਤੇ ਕੁਝ ਭਾਰਤੀ ਹਵਾਈ ਸੈਨਾ,ਜਲ ਸੈਨਾ ਵਿੱਚ ਸੇਵਾ ਕਰਕੇ ਦੇਸ ਦਾ ਨਾਂ ਰੌਸ਼ਨ ਕਰ ਰਹੇ ਹਨ। ਸਾਡੇ ਹੋਰ ਵੀ ਹੋਣਹਾਰ ਵਿਦਿਆਰਥੀ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਉਭੱਰਦੇ ਕੈਡਿਟ ਹਨ। ਸਾਡੇ ਬਹੁਤ ਸਾਰੇ ਵਿਦਿਆਰਥੀ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਵਿੱਚ ਜਿਵੇਂ ਕਿ ਆਰ.ਡਬਯੂ.ਟੀ.ਐਚ. ਆਚਨ ਯੂਨੀਵਰਸਿਟੀ,ਜਰਮਨੀ ਕੈਨੇਡਾ ਵਿੱਚ ਯੂਨੀਵਰਸਿਟੀ ਆਂਫ ਰੇਜੀਨਾ,ਯੂਨੀਵਰਸਿਟੀ ਆਂਫ ਆਕਸਫੋਰਡ ਵਚ ਪੜ੍ਹ ਰਹੇ ਹਨ।ਉਹਨਾਂ ਵਿੱਚੋਂ ਹੋਰ ਵੀ ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ ਜਿਹਨਾਂ ਨੇ ਵਾਸਲ ਐਜੂਕੇਸ਼ਨ ਦਾ ਨਜਾਂ ਰੌਸ਼ਨ ਕੀਤਾ ਹੈ। ਜਿਸ ਤਰ੍ਹਾਂ ਦੇ ਨਾਲ਼ ਵਾਸਲ ਐਜੂਕੇਸ਼ਨ ਦਾ ਮੰਤਵ ਹੈ ਕਿ ਹਰ ਬੱਚਾ ,ਹਰ ਮੌਕਾ,ਹਰ ਦਿਨ ਨਵਾਂ ਸਿੱਖਣ ਦੀ ਤਾਂਘ ਦੇ ਨਾਲ ਸਾਰੇ ਸਮਾਜ ਨੂੰ ਇੱਕ ਨਵੀਂ ਸੇਧ ਦੇ ਰਿਹਾ ਹੈ। ਸੰਜੀਵ ਵਾਸਲ ਜੀ ਨੇ ਦੱਸਿਆ ਕਿ ਭਵਿੱਖ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਅਜਿਹੀਆਂ ਸਕੀਮਾਂ ਦਾ ਲਾਭ ਦਿੱਤਾ ਜਾਂਦਾ ਰਹੇਗਾ ਤਾਂ ਜੋ ਵਿਦਿਆਰਥੀ ਆਪਣੇ ਆਉਣ ਵਾਲੇ ਭਵਿੱਖ ਦੇ ਬਾਰੇ ਚਿੰਤਾ ਨਾ ਕਰਨ ਅਤੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰਨ।

LEAVE A REPLY

Please enter your comment!
Please enter your name here