ਆਪਣੇ ਕਾਰੋਬਾਰ ਤੋਂ ਇਲਾਵਾ ਬੋਰਡ/LED ਬੋਰਡ ਲਗਾਏ ਜਾਣੇ ਪੰਜਾਬ ਆਉਟਡੋਰ ਐਡਵਰਟਾਇਜਮੈਟ ਪਾਲਸੀ 2018 ਦੀ ਉਲਘਨਾ ਹੈ:ਕਮਿਸ਼ਨਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ  ਗੌਰਵ ਮੜੀਆ ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਦੇ ਹੁਕਮਾਂ ਅਨੁਸਾਰ  ਦਫਤਰ ਨਗਰ ਨਿਗਮ ਦੇ ਲਾਇਸੇਸ ਵਿਭਾਗ ਵੱਲੋਂ ਸਹਿਰ ਦੇ ਵੱਖ-ਵੱਖ ਥਾਵਾਂ ਤੇ ਬਿਨਾਂ ਪ੍ਰਵਾਨਗੀ ਤੋਂ ਲਾਏ ਗਏ ਬੋਰਡ/ LED ਬੋਰਡ ਦੀ ਕੁੱਝ ਦਿਨ ਪਹਿਲਾਂ ਚੈਕਿੰਗ ਕੀਤੀ ਗਈ ਸੀ ਅਤੇ ਚੈਕਿੰਗ ਦੌਰਾਨ ਇਹ ਪਾਇਆ ਗਿਆ ਸੀ ਕਿ ਕਈ ਇਮਾਰਤਾਂ ਅਤੇ ਅਦਾਰਿਆਂ ਵੱਲੋਂ ਆਪਣੇ ਕਾਰੋਬਾਰ ਤੋਂ ਇਲਾਵਾ ਆਪਣੇ ਬੋਰਡ/ LED ਬੋਰਡ ਲਗਾਏ ਗਏ ਹਨ ਜੋ ਕਿ ਪੰਜਾਬ ਆਉਟਡੋਰ ਐਡਵਰਟਾਇਜਮੈਟ ਪਾਲਸੀ 2018 ਦੀ ਉਲਘਨਾ ਹੈ। ਜੌ ਬੋਰਡ/LED ਬੋਰਡ ਦੁਕਾਨਾਂਦਾਰਾ ਵੱਲੋਂ ਲਗਾਏ ਗਏ ਹਨ ਉਹਨਾਂ ਨੂੰ ਨਗਰ ਨਿਗਮ ਕਪੂਰਥਲਾ ਦੇ ਲਾਇਸੈਸ ਵਿਭਾਗ ਵਲੋ ਪਹਿਲਾ ਵੀ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਜਿਹਨਾਂ ਦੁਕਾਨਦਾਰਾ ਵਲੋਂ ਇਹ ਬੋਰਡ  ਨਹੀਂ ਉਤਾਰੇ ਗਏ ਦੁਬਾਰਾ ਨਗਰ ਨਿਗਮ ਕਪੂਰਥਲਾ ਵਲੋਂ ਉਹਨਾਂ ਦੁਕਾਨਦਾਰਾਂ ਨੂੰ ਮਿਤੀ 20-03-2023 ਅੰਤਿਮ ਨੋਟਿਸ ਜਾਰੀ ਕੀਤੇ ਗਏ ਹਨ।

Advertisements

ਜਿਨਾ ਵਿੱਚ Raymond ਮਾਲ ਰੋਡ, Ahuja sweet ਨੇੜੇ ਪੁਰਾਣੀ ਤਹਿਸੀਲ, Jaggi outfit,Semina fashion ਸ਼ਹੀਦ ਭਗਤ ਸਿੰਘ ਚੌਕ ਅਤੇ ਹੋਰ ਜੇਕਰ ਅੰਤਿਮ ਨੋਟਿਸ ਦੌਰਾਨ ਵੀ ਦੁਕਾਨਦਾਰਾਂ ਵਲੋਂ  ਟਾਪ ਰੂਫ ਤੇ ਲਗੇ ਬੋਰਡ ਨਹੀਂ ਉਤਾਰੇ ਜਾਂਦੇ ਤਾ ਨਗਰ ਨਿਗਮ ਕਪੂਰਥਲਾ ਵਲੋ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਵੱਧ ਤੋਂ ਵੱਧ ਜੁਰਮਾਨਾ ਕੀਤਾ ਜਾਵੇਗਾ ਜਦਕਿ ਨਗਰ ਨਿਗਮ ਵਲੋ ਲੋਕਾਂ ਨੂੰ ਬਾਰ ਬਾਰ ਅਪੀਲ ਕਰਨ ਦੇ ਬਾਵਜੂਦ ਵੀ ਇਹ ਬੋਰਡ ਨਹੀ ਉਤਾਰੇ ਗਏ ਅਤੇ ਬਾਕੀ ਦੁਕਾਨਦਾਰਾ ਨੂੰ ਹਦਾਇਤ ਕੀਤੀ ਗਈ ਕਿ LED ਬੋਰਡ ਅਤੇ ਟਾਪ ਰੂਫ਼ ਤੇ ਲੱਗੇ ਬੋਰਡਾ ਨੂੰ ਹਟਾਏ ਜਾਵੇ।

LEAVE A REPLY

Please enter your comment!
Please enter your name here