
ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਤੇ ਪਾਰਟੀ ਵਰਕਰਾਂ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੋਂਕ ਵਿਖੇ ਬੀਜੇਪੀ ਐਸ ਸੀ ਮੋਰਚਾ ਦੇ ਸੁਬ੍ਹਾ ਉਪ ਪ੍ਰਧਾਨ ਨਿਰਮਲ ਸਿੰਘ ਨਾਹਰ, ਬੀਜੇਪੀ ਐਸ ਸੀ ਮੋਰਚਾ ਦੇ ਸੁਬ੍ਹਾ ਮੇਂਬਰ ਮਹਿੰਦਰ ਸਿੰਘ ਬਲੇਰ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਚੜਾਏ ਤੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਹੀ ਸੋਚ ਸੀ ਕਿ ਹਿੰਦੁਸਤਾਨ ਦਾ ਹਰ ਨਾਗਰਿਕ ਅੰਗਰੇਜ਼ੀ ਹਕੂਮਤ ਦਾ ਗੁਲਾਮ ਨਾ ਹੋਵੇ ਭਗਤ ਸਿੰਘ ਤੇ ਓਹਨਾ ਦੇ ਸਾਥੀਆਂ ਨੇ ਆਪਣਾ ਬਲੀਦਾਨ ਦੇ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਤੇ ਹੁਣ ਸਮੇ ਦੀ ਲੋੜ ਹੈ ਕਿ ਅਸੀਂ ਦੇਸ਼ ਵਾਸੀ ਓਹਨਾ ਦੇ ਦਿਖਾਏ ਰਸਤਿਆਂ ਤੇ ਚਲਕੇ ਦੇਸ਼ ਦੀ ਸੇਵਾ ਕਰੀਏ।

ਇਸ ਮੌਕੇ ਬੀਜੇਪੀ ਦੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਪਾਸੀ, ਸੀਨੀਅਰ ਆਗੂ ਅਕਾਸ਼ ਕਾਲੀਆ, ਬੀਜੇਪੀ ਐਸਸੀ ਮੋਰਚਾ ਦੇ ਜਿਲਾ ਪ੍ਰਧਾਨ ਰੋਸ਼ਨ ਸੱਭਰਵਾਲ,ਵਿੱਕੀ ਗੁਜਰਾਲ, ਪਿਯੂਸ਼ ਮਨਚੰਦਾ ਸਮੇਤ ਵੱਡੀ ਗਿਣਤੀ ਚ ਆਗੂਆਂ ਨੇ ਸ਼ਹੀਦ ਭਗਤ ਸਿੰਘ ਚੋਂਕ ਵਿਖੇ ਸ਼ਹੀਦ ਦੇ ਬੁੱਤ ਤੇ ਫੁੱਲ ਮਾਲਾਵਾਂ ਚੜਾਈਆਂ।











