ਡਿਪਟੀ ਕਮਿਸ਼ਨਰ ਵਲੋਂ ਨਰਿੰਦਰ ਸਿੰਘ ਸੀਨੀਅਰ ਸਹਾਇਕ ਨੂੰ ਕੀਤਾ ਬਹਾਲ ਅਤੇ ਬਾਕੀ ਮੰਗਾਂ ਤੇ ਵੀ ਸਹਿਮਤੀ ਦਿੱਤੀ

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ: ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਦੀ ਅਗਵਾਈ ਵਿੱਚ ਯੂਨੀਅਨ ਦੇ ਸੂਬਾਈ ਅਤੇ ਜਿਲਾ ਆਗੂਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ, ਕਪੂਰਥਲਾ ਜੀ ਨਾਲ ਹੋਈ। ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਅਤੇ ਸੂਬਾ ਵਿੱਤ ਸਕੱਤਰ ਕਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਨਰਿੰਦਰ ਸਿੰਘ, ਸੀਨੀਅਰ ਸਹਾਇਕ ਨੂੰ ਤੁਰੰਤ ਬਹਾਲ ਕਰ ਦਿੱਤਾ ਗਿਆ ਅਤੇ ਬਾਕੀ ਮੰਗਾਂ ਤੇ ਵੀ ਸਹਿਮਤੀ ਦਿੱਤੀ।ਡਿਪਟੀ ਕਮਿਸ਼ਨਰ ਕਪੂਰਥਲਾ ਦੀ ਜੱਥੇਬੰਦੀ ਨਾਲ ਗੱਲ-ਬਾਤ ਹੋਣ ਉਪਰੰਤ ਨਰਿੰਦਰ ਸਿੰਘ, ਸੀਨੀਅਰ ਸਹਾਇਕ ਨੂੰ ਤੁਰੰਤ ਬਹਾਲ ਕਰ ਦਿੱਤਾ ਗਿਆ ਅਤੇ ਬਾਕੀ ਮੰਗਾਂ ਤੇ ਵੀ ਸਹਿਮਤੀ ਦਿੱਤੀ।

Advertisements

ਮੀਟਿੰਗ ਵਿੱਚ ਉਕਤ ਸੂਬਾਈ ਆਗੂਆਂ ਤੋਂ ਇਲਾਵਾ ਸੂਬਾਈ ਅਤੇ ਜਿਲਾ ਆਗੂ ਸਤੀਸ਼ ਬਹਿਲ, ਅਸ਼ੋਕ ਕੁਮਾਰ, ਦੀਪਕ ਤ੍ਰੇਹਨ, ਮਨੋਹਰ ਲਾਲ, ਸੰਦੀਪ ਸਿੰਘ, ਰਜਵਾਨ ਖਾਨ, ਵਿਕਰਮ ਆਦੀਆ, ਸ਼ਿਵਕਰਨ ਸਿੰਘ ਚੀਮਾ, ਸੋਨੂੰ ਕਸ਼ਯਪ, ਸੇਵਕ ਸਿੰਘ, ਸਿਮਰਨਜੀਤ ਸਿੰਘ, ਗੁਰਵਿੰਦਰ ਸਿੰਘ ਗਿੱਲ, ਬਖਸ਼ੀਸ ਸਿੰਘ, ਸੁਨੀਲ ਆਨੰਦ ਆਦਿ ਹਾਜ਼ਰ ਸਨ। ਮੀਟਿੰਗ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ, ਆਈ.ਏ.ਐਸ., ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ, ਉਪ ਮੰਡਲ ਮੈਜਿਸਟ੍ਰੇਟ ਕਪੂਰਥਲਾ, ਸੁਪਰਡੰਟ ਗ੍ਰੇਡ-1 ਹਾਜ਼ਰ ਸਨ। ਮੰਗਾਂ ਦੀ ਪੂਰਤੀ ਉਪਰੰਤ ਸੂਬਾ ਬਾਡੀ ਵੱਲੋਂ ਜਿਲਾ ਪ੍ਰਸਾਸ਼ਨ ਦਾ ਧੰਨਵਾਦ ਕੀਤਾ ਗਿਆ। ਇਸ ਦੇ ਮੱਦੇ ਨਜ਼ਰ ਸੂਬਾ ਬਾਡੀ ਨੇ ਫੈਸਲਾ ਲਿਆ ਕਿ ਸੂਬੇ ਅੰਦਰ ਡੀ.ਸੀ. ਦਫ਼ਤਰਾਂ ਦੀ ਚੱਲ ਰਹੀ ਕਲਮਛੋੜ ਹੜਤਾਲ਼ ਖਤਮ ਕਰਦੇ ਹੋਏ ਹੁਣ ਮਿਤੀ 27-03-2023 ਦਿਨ ਸੋਮਵਾਰ ਤੋਂ ਪੰਜਾਬ ਰਾਜ ਦੇ ਸਮੂਹ ਡੀ.ਸੀ. ਦਫ਼ਤਰਾਂ ਵਿੱਚ ਆਮ ਦੀ ਤਰਾਂ ਸਾਰੇ ਦਫ਼ਤਰੀ ਕੰਮ ਹੋਣਗੇ ।

LEAVE A REPLY

Please enter your comment!
Please enter your name here