ਚੇਅਰਮੈਨ ਇੰਡੀਅਨ ਦੀ ਅਗਵਾਈ ‘ਚ 9 ਬੱਸਾਂ ਦਾ ਕਾਫਲਾ ਡੇਰਾ ਸੱਚਖੰਡ ਬੱਲਾਂ ਸਮਾਗਮ ਲਈ ਰਵਾਨਾ

ਕਪੂਰਥਲਾ, (ਦ ਸਟੈਲਰ ਨਿਊਜ਼)। ਗੌਰਵ ਮੜੀਆ: ਡੇਰਾ ਸੱਚਖੰਡ ਬੱਲਾਂ ਵਿਖੇ ਹੋ ਰਹੇ ਧਾਰਮਿਕ ਸਮਾਗਮ ਵਿਚ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਲੈਣ ਤੇ ਸੰਗਤਾਂ ਦਰਸ਼ਨ ਕਰਨ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ | ਇਸਤੋਂ ਇਲਾਵਾ ਸੂਬੇ ਭਰ ਵਿਚੋਂ ਆਪ ਆਗੂਆਂ ਤੇ ਵਰਕਰਾਂ ਦੇ ਵੀ ਜੱਥੇ ਪਹੁੰਚ ਰਹੇ ਹਨ | ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦੀ ਅਗਵਾਈ ‘ਚ 9 ਬੱਸਾਂ ਦਾ ਕਾਫਲਾ ਅੰਮਿ੍ਤਸਰ ਰੋਡ ਨੇੜੇ ਸੰਗਮ ਪੈਲੇਸ ਤੋਂ ਰਵਾਨਾ ਹੋਇਆ | ਜਿਸ ਵਿਚ ਵੱਡੀ ਗਿਣਤੀ ਆਗੂ  ਤੇ ਵਰਕਰ ਸ਼ਾਮਿਲ ਸਨ | ਜਿਸਨੂੰ ਗੁਰਪਾਲ ਸਿੰਘ ਇੰਡੀਅਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ |

Advertisements

ਉਨ੍ਹਾਂ ਕਿਹਾ ਕਿ ਆਗੂ ਵਰਕਰ ਜਿੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਨਗੇ ਉੱਥੇ ਆਪ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵਿਚਾਰ ਸੁਣਨਗੇ | ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ, ਅਨਮੋਲ ਕੁਮਾਰ ਗਿੱਲ, ਸੁਰਜੀਤ ਸਿੰਘ, ਸਰਬਜੀਤ ਸਿੰਘ, ਸੁਖ ਅਰਮਾਨ, ਕੁਲਬੀਰ ਸਿੰਘ, ਰਣਜੀਤ ਸਿੰਘ, ਪਵਨ ਕੁਮਾਰ, ਜਗਦੇਵ ਥਾਪਰ, ਲਹਿੰਬਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਖੁਖਰੈਣ, ਬਲਾਕ ਪ੍ਰਧਾਨ ਜਗਜੀਤ ਸਿੰਘ ਬਿੱਟੂ, ਰਣਜੀਤ ਸਿੰਘ ਰਿੰਕੂ, ਰਣਜੀਤ ਸਿੰਘ ਪੱਪੂ, ਗੁਰਦੀਪ ਸਿੰਘ, ਜਗਿੰਦਰ ਸਿੰਘ, ਸ਼ਿੰਦਰ ਸਿੰਘ, ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਮਾਨ ਸਿੰਘ, ਕਰਨੈਲ ਸਿੰਘ ਸ਼ਿੰਦਾ, ਜਗੀਰ ਸਿੰਘ, ਗੁਰਚਰਨ ਸਿੰਘ ਪੱਪੀ, ਗੁਰਦਿਆਲ ਸਿੰਘ ਮਾੜੂ, ਸੰਤੋਖ ਸਿੰਘ, ਹਰਮਨ ਸਿੰਘ, ਦੀਦਾਰ ਸਿੰਘ, ਰਾਮ ਸਿੰਘ, ਜਸਕਿਰਤ ਸਿੰਘ, ਅੰਮਿ੍ਤਪਾਲ ਸਿੰਘ, ਜ਼ਸਨ, ਮਨਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ |

LEAVE A REPLY

Please enter your comment!
Please enter your name here