
ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੇ ਸਭਿਆਚਾਰ, ਵਿਰਾਸਤ ਤੇ ਭੂਗੋਲਿਕ ਖੂ੍ਰਬੀਆਂ ਨੂੰ ਆਪਣੀਆ ਲਿਖਤਾਂ ਰਾਹੀ ਬਿਆਨ ਕਰਨ ਵਾਲੇ ਹੁਸ਼ਿਆਰਪੁਰ ਜਿਲ੍ਹੇ ਦੇ ਉਘੇ ਪੰਜਾਬੀ ਲੇਖਕ ਵਰਿੰਦਰ ਸਿੰਘ ਨਿਮਾਣਾ ਵੱਲੋਂ ਫੈਪਰੋ ਹਲਦੀ ਪਲਾਂਟ ਕੰਗਮਾਈ ਘੁਗਿਆਲ ਵਿਖੇ ਇੱਕ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੂੰ ਆਪਣੀਆ ਪ੍ਰਕਾਸ਼ਿਤ ਹੋਈਆ ਪੁਸਤਕਾਂ ‘ਸੰਧੂਰੀ ਅੰਬੀਆਂ ’ ਤੇ ‘‘ ਗਵੱਈਆਂ ਤੇ ਜਰਨੈਲਾਂ ਦਾ ਗਵਾਹ : ਹਰਿਆਣਾ ’ ਭੇਂਟ ਕੀਤੀਆਂ ਗਈਆਂ।

ਇਸ ਮੌਕੇ ਫੈਪਰੋ ਹਲਦੀ ਪਲਾਂਟ ਦੇ ਪ੍ਰਧਾਨ ਜਸਵੀਰ ਸਿੰਘ ਲਾਂਬੜਾ ਤੇ ਮੀਤ ਪ੍ਰਧਾਨ ਜਸਵੰਤ ਸਿੰਘ ਚੋਟਾਲਾ ਨੇ ਦੱਸਿਆ ਕਿ ਵਰਿੰਦਰ ਸਿੰਘ ਨਿਮਾਣਾ ਪਿਛਲੇ ਲੰਮੇ ਸਮੇਂ ਤੋ ਪੰਜਾਬੀ ਸਭਿਆਚਾਰ, ਦੁਆਬੇ ਦੀ ਲੋਕ ਧਾਰਾ, ਪਿੰਡਾਂ ਦੀਆ ਹਾਂਪੱਖੀ ਖੂਬੀਆਂ ਤੇ ਖੇਤੀਬਾੜੀ ਨਾਲ ਜੁੜੇ ਸਰੋਕਾਰਾਂ ਨੂੰ ਆਪਣੇ ਲੇਖਾਂ ਤੇ ਰਚਨਾਵਾਂ ਰਾਹੀ ਬਾਖੂਬੀ ਬਿਆਨਦਾ ਆ ਰਿਹਾ ਹੈ, ਜੋ ਨਵੀ ਪੀੜ੍ਹੀ ਲਈ ਲਾਹੇਬੰਦ ਤੇ ਪ੍ਰੇਰਨਾਸਰੋਤ ਹੋ ਨਿਬੜਿਆ ਹੈ। ਉਨ੍ਹਾਂ ਦੱਸਿਆ ਕਿ ਨਿਮਾਣਾ ਨੇ ਆਪਣੀ ਪਹਿਲੀ ਪੁਸਤਕ ‘ਸੰਧੂਰੀ ਅੰਬੀਆਂ ’ ਵਿੱਚ ਬਾਗਬਾਨੀ ਵਿਭਾਗ ਦੀ ਮਦਦ ਨਾਲ ਹੁਸ਼ਿਆਰਪੁਰ ਜਿਲ੍ਹੇ ਵਿੱਚ ਦੇਸੀ ਅੰਬਾਂ ਦੀ ਜਾਤੀਆਂ ਵਾਲੇ ਇਲਾਕਿਆਂ, ਕਿਸਮਾਂ ਤੇ ਵਿਭਾਗ ਵੱਲੋਂ ਅਲੋਪ ਹੋ ਰਹੀਆ ਕਿਸਮਾਂ ਦੀ ਸੰਭਾਲ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ । ਉਨ੍ਹਾਂ ਕਿਹਾ ਕਿ ਨਿਮਾਣਾ ਨੇ ਦੂਜੀ ਪੁਸਤਕ ‘‘ ਗਵੱਈਆਂ ਤੇ ਜਰਨੈਲਾਂ ਦਾ ਗਵਾਹ : ਹਰਿਆਣਾ ’ ਵਿੱਚ ਹਰਿਆਣਾ ਇਲਾਕੇ ਦੇ ਇਤਿਹਾਸ, ਭੂਗੋਲਿਕ ਪੱਖਾਂ ਦੇ ਨਾਲ ਨਾਲ ਇਲਾਕੇ ਦੇ ਆਰਥਿਕ ਪੱਖਾਂ ਦੀ ਗੱਲ ਕਰਦਿਆਂ ਫੈਪਰੋ ਹਲਦੀ ਪਲਾਂਟ ਦੇ 20 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਵੀ ਕਿਤਾਬੀ ਰੂਪ ‘ਚ ਸਮੇਟਣ ਦਾ ਸਫ਼ਲ ਯਤਨ ਕੀਤਾ ਹੈ। ਬੁਲਾਰਿਆਂ ਕਿਹਾ ਕਿ ਨਿਮਾਣਾ ਦੀਆ ਲਿਖਤਾਂ
ਹਮੇਸ਼ਾ ਆਪਣੀ ਮਿੱਟੀ ਨਾਲ ਜੁੜਨ ਤੇ ਆਪਣੇ ਲੋਕਾਂ ਦੀ ਬਿਹਤਰੀ ਲਈ ਯਤਨਸ਼ੀਲ ਰਹਿਣ ਦਾ ਸੁਨੇਹਾ ਦਿੰਦੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵਰਿੰਦਰ ਸਿੰਘ ਨਿਮਾਣਾ ਦੀਆਂ ਪੁਸਤਕਾਂ ਦੀ ਵਿਸ਼ਾ ਸਮੱਗਰੀ ਵਿੱਚ ਡੂੰਘੀ ਦਿਲਚਸਪੀ ਦਿਖਾਈ ਤੇ ਹੁਸ਼ਿਆਰਪੁਰ ਦੀ ਭੂਗੋਲਿਕ ਸੋਗਾਤ ਦੇਸੀ ਅੰਬਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾ ਦੀ ਸਲਾਘਾ ਕੀਤੀ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ ਗੁਰਦੇਵ ਸਿੰਘ,ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਮਨਿੰਦਰ ਸਿੰਘ ਬੌਂਸ,ਪੰਜਾਬ ਸਟੇਟ ਕੌਸਲ ਫਾਰ ਸਾਇੰਸ ਐਡ ਟੈਕਨੋਲੌਜੀ ਦੇ ਵਿਗਿਆਨੀ ਅਖਿਲ ਸ਼ਰਮਾਂ, ਬਾਗਬਾਨੀ ਵਿਭਾਗ ਭੁੰਗਾ ਦੇ ਸਹਾਇਕ ਡਾਇਰੈਕਟਰ ਡਾ ਜਸਪਾਲ ਸਿੰਘ ਢੇਰੀ, ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਫੈਪਰੋ ਦੇ ਪ੍ਰਧਾਨ ਜਸਵੀਰ ਸਿੰਘ ਲਾਂਬੜਾ, ਮੀਤ ਪ੍ਰਧਾਨ ਜਸਵੰਤ ਸਿੰਘ ਚੋਟਾਲਾ, ਮੈਨੇਜਰ ਸੁਖਜਿੰਦਰ ਸਿੰਘ ਪਨੂੰ, ਖੇਤੀ ਮਾਹਿਰ ਡਾ ਚਮਨ ਵਸ਼ਿਸ਼ਟ, ਸੰਤ ਭਾਗ ਸਿੰਘ ਯੂ੍ਵਨੀ: ਦੇ ਖੋਜਾਰਥੀ ਅਰਵਿੰਦ ਸਿੰਘ ਧੂਤ, ਮਹੰਤ ਵਰਿੰਦਰ ਸਿੰਘ, ਮਾਸਟਰ ਮਦਨ ਲਾਲ, ਪ੍ਰਿੰਸੀਪਲ ਤਰਸੇਮ ਸਿੰਘ, ਆਦਿ ਵੀ ਹਾਜਰ ਸਨ।
