ਇੰਦੋਰ ਵਿੱਚ ਪ੍ਰਾਚੀਨ ਮੰਦਿਰ ਦੀ ਡਿੱਗੀ ਛੱਤ, 25 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਮੱਧ-ਪ੍ਰਦੇਸ਼ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮੱਧ-ਪ੍ਰਦੇਸ਼ ਦੇ ਇੰਦੋਰ ਵਿੱਚ ਰਾਮ ਨੌਮੀ ਦੇ ਮੌਕੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਇੰਦੋਰ ਦੇ ਬੇਲੇਸ਼ਵਰ ਮਹਾਦੇਵ ਝੂਲੇਝਾਲ ਮੰਦਿਰ ਵਿੱਚ ਆਯੋਜਿਤ ਪ੍ਰੋਗਰਾਮ ਦੋਰਾਨ ਇੱਕ ਪ੍ਰਾਚੀਨ ਮੰਦਿਰ ਦੀ ਛੱਤ ਡਿੱਗ ਗਈ।

Advertisements

ਇਸ ਹਾਦਸੇ ਵਿੱਚ 25 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸਮਾਗਮ ਦੋਰਾਨ ਲੋਕਾਂ ਦੀ ਭੀੜ ਛੱਤ ਦੇ ਇਕੱਠੀ ਹੋਈ ਸੀ ਤੇ ਜਿਸ ਕਰਕੇ ਛੱਤ ਲੋਕਾਂ ਦਾ ਭਾਰ ਸਹਿਣ ਨਾ ਕਰ ਸਕੀ ਅਤੇ ਥੱਲੇ ਡਿੱਗ ਗਈ। ਮੌਕੇ ਤੇ ਪਹੁੰਚੀ ਬਚਾਅ ਟੀਮ ਵੱਲੋ ਲਗਾਤਾਰ ਬਚਾਅ ਕਾਰਜ ਜਾਰੀ ਹੈ। ਕੁੱਝ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

LEAVE A REPLY

Please enter your comment!
Please enter your name here