ਤਰਨਤਾਰਨ ਵਿੱਚ ਗ੍ਰੰਥੀ ਸਿੰਘ ਤੇ ਹਮਲਾ, ਬਦਮਾਸ਼ਾਂ ਨੇ ਪਹਿਲਾਂ ਹੱਥ ਦੀਆਂ ਵੱਢੀਆਂ ਉਗਲੀਆਂ ਫਿਰ ਲੱਤ ਵੱਢ ਨਾਲ ਹੀ ਲੈ ਗਏ

ਤਰਨਤਾਰਨ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਤਰਨਤਾਰਨ ਵਿੱਚ ਇੱਕ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਣਪਛਾਤੇ ਵਿਅਕਤੀ ਇੱਕ ਗ੍ਰੰਥੀ ਸਿੰਘ ਦੀ ਲੱਤ ਵੱਢ ਕੇ ਨਾਲ ਹੀ ਲੈ ਗਏ। ਦੱਸ ਦਈਏ ਕਿ ਪਿੰਡ ਬਾਨੀਆਂ ਵਿੱਚ ਗ੍ਰੰਥੀ ਸਿੰਘ ਦੇਰ ਰਾਤ ਆਪਣੇ ਘਰ ਵਾਪਿਸ ਪਰਤ ਰਿਹਾ ਸੀ ਇਸ ਦੋਰਾਨ ਕੁੱਝ ਅਣਪਛਾਤੇ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਉਸ ਤੇ ਹਮਲਾ ਕਰ ਦਿੱਤਾ।

Advertisements

ਇਸ ਦੋਰਾਨ ਉਹਨਾਂ ਨੇ ਗ੍ਰੰਥੀ ਸਿੰਘ ਦੀਆਂ ਹੱਥ ਦੀਆਂ ਉਗਲਾਂ ਵੱਢ ਦਿੱਤੀਆਂ ਅਤੇ ਫਿਰ ਉਸਦੀ ਲੱਤ ਵੱਢ ਕੇ ਨਾਲ ਹੀ ਲੈ ਗਏ। ਗ੍ਰੰਥੀ ਸਿੰਘ ਦੀ ਪਹਿਚਾਣ ਸੁਖਚੈਨ ਸਿੰਘ ਉਮਰ 55 ਵਜੋਂ ਹੋਈ ਹੈ। ਗ੍ਰੰਥੀ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here