ਜਲਾਲਾਬਾਦ ਅਤੇ ਫਾਜ਼ਿਲਕਾ ਦੇ ਸੇਵਾ ਕੇਂਦਰ ਵਿਖੇ ਲਗਾਏ ਬੂਟੇ

ਫਾਜ਼ਿਲਕਾ, ਜਲਾਲਾਬਾਦ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਸੇਵਾ ਕੇਂਦਰਾਂ ਵਿਖੇ ਲੜੀਵਾਰ ਪੌਦੇ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਫਾਜ਼ਿਲਕਾ ਅਤੇ ਜਲਾਲਾਬਾਦ ਦੇ ਸੇਵਾ ਕੇਂਦਰ ਵਿਖੇ ਬੂਟੇ ਲਗਾਏ ਗਏ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਸੇਵਾ ਕੇਂਦਰਾਂ ਵਿਖੇ ਵੀ ਬੂਟੇ ਲਗਾਉਣ ਦੀ ਮੁਹਿੰਮ ਜਾਰੀ ਰਹੇਗੀ।

Advertisements

ਐਸ.ਡੀ.ਐਮ. ਜਲਾਲਾਬਾਦ ਰਵਿੰਦਰ ਸਿੰਘ ਅਰੋੜਾ ਦੀ ਅਗਵਾਈ ਹੇਠ ਜਲਾਲਾਬਾਦ ਦੇ ਸੇਵਾ ਕੇਂਦਰ ਵਿਖੇ ਪੌਦਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਬਿਮਾਰੀਆਂ ਮੁਕਤ ਵਾਤਾਵਰਣ ਦੀ ਸਿਰਜਣਾ ਤੇ ਹਰਿਆ-ਭਰਿਆ ਮਾਹੌਲ ਪੈਦਾ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੁੱਖ ਸਾਨੂੰ ਜਿਥੇ ਛਾਂ ਪ੍ਰਦਾਨ ਕਰਦੇ ਹਨ ਉਥੇ ਵਾਤਾਵਰਣ ਨੂੰ ਸ਼ੁੱਧ ਰੱਖਦੇ ਹਨ ਤੇ ਅਸੀਂ ਤੰਦਰੁਸਤ ਵੀ ਰਹਿੰਦੇ ਹਾਂ। ਫਾਜ਼ਿਲਕਾ ਦੇ ਸੇਵਾ ਕੇਂਦਰ ਵਿਖੇ ਪੌਦੇ ਲਗਾਉਣ ਉਪਰੰਤ ਤਹਿਸੀਲਦਾਰ ਫਾਜ਼ਿਲਕਾ ਸੁਖਦੇਵ ਬਾਂਗੜ ਨੇ ਕਿਹਾ ਕਿ ਹਰ ਵਿਅਕਤੀ ਨੂੰ ਪੌਦੇ ਲਗਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਸਾਂਭ—ਸੰਭਾਲ ਵੀ ਕਰਨੀ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਪੌਦੇ ਭਵਿੱਖ ਵਿਚ ਰੁੱਖ ਦਾ ਰੂਪ ਧਾਰਨ ਕਰਦੇ ਹਨ ਜ਼ੋ ਕਿ ਸਭਨਾਂ ਨੂੰ ਛਾਂ ਦਿੰਦੇ ਹਨ ਤੇ ਗਰਮੀ ਤੋਂ ਵੀ ਨਿਜਾਤ ਦਿਵਾਉਂਦੇ ਹਨ। ਉਨ੍ਹਾਂ ਕਿਹਾ ਕਿ ਹਰਿਆਲੀ ਹੋਣ ਨਾਲ ਗਰਮੀ ਦੇ ਮੌਸਮ ਵਿਚ ਤਪਸ਼ ਘੱਟ ਹੁੰਦੀ ਹੈ ਤੇ ਬਿਮਾਰ ਹੋਣ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ, ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ, ਵਿਕੀ ਮੋਂਗਾ, ਮਨੀਸ਼ ਠਕਰਾਲ, ਅਨਮੋਲ ਗਾਭਾ ਤੋਂ ਸੇਵਾ ਕੇਂਦਰ ਜਲਾਲਾਬਾਦ ਤੇ ਫਾਜ਼ਿਲਕਾ ਦਾ ਸਟਾਫ ਮੌਜੂਦ ਸੀ।

LEAVE A REPLY

Please enter your comment!
Please enter your name here