ਬੈਂਕ ਪਿੰਡ ਪੱਧਰ ‘ਤੇ ਜਨ ਸੁਰੱਖਿਆ ਯੋਜਨਾ ਸਬੰਧੀ ਕੈਂਪ ਲਗਾਉਣ: ਏਡੀਸੀ

ਪਟਿਆਲਾ, (ਦ ਸਟੈਲਰ ਨਿਊਜ਼): ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਬੈਂਕ ਅਧਿਕਾਰੀਆਂ ਨੂੰ ਪਿੰਡ ਪੱਧਰ ‘ਤੇ ਕੈਂਪ ਲਗਾਕੇ ਜਨ ਸੁਰੱਖਿਆ ਯੋਜਨਾ ਸਬੰਧੀ ਲੋਕਾਂ ਜਾਗਰੂਕ ਕਰਨ ਅਤੇ ਇਸ ਦਾ ਲਾਭ ਹਰੇਕ ਯੋਗ ਲਾਭਪਾਤਰੀ ਦਾ ਪੁੱਜਦਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐਲ.ਡੀ.ਐਮ. ਦਵਿੰਦਰ ਕੁਮਾਰ ਸਮੇਤ ਵੱਖ ਵੱਖ ਬੈਂਕਾਂ ਦੇ ਨੁਮਾਇੰਦੇ ਮੌਜੂਦ ਸਨ। ਮੀਟਿੰਗ ‘ਚ ਏ.ਡੀ.ਸੀ. ਨੇ ਬੈਂਕ ਅਧਿਕਾਰੀਆਂ ਨੂੰ 1 ਅਪ੍ਰੈਲ 2023 ਤੋਂ 30 ਜੂਨ 2023 ਤੱਕ ਚਲਾਈ ਜਾ ਰਹੀ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਪੱਧਰ ‘ਤੇ ਜਨ ਸੁਰੱਖਿਆ ਯੋਜਨਾ (ਪੀ.ਐੱਮ.ਜੇ.ਜੇ.ਬੀ.ਵਾਈ ਅਤੇ ਪੀ.ਐੱਮ.ਐੱਸ.ਬੀ.ਵਾਈ.) ਕੈਂਪ ਲਗਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਕੈਂਪ ਦਾ ਉਦੇਸ਼ ਹਰ ਯੋਗ ਨਾਗਰਿਕ ਨੂੰ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਕਵਰ ਕਰਨਾ ਹੈ।

Advertisements

ਉਨ੍ਹਾਂ ਕਿਹਾ ਕਿ ਕੈਂਪ ਲਗਾਉਣ ਲਈ ਐਲ.ਡੀ.ਐਮ. ਪਟਿਆਲਾ ਜ਼ਿਲ੍ਹੇ ਵਿੱਚ ਨੋਡਲ ਅਫ਼ਸਰ ਹੋਣਗੇ ਅਤੇ ਸਾਰੀਆਂ ਬੈਂਕਾਂ ਵੱਲੋਂ ਨਿਰਧਾਰਤ ਸਮੇਂ ਅਨੁਸਾਰ ਐਲ.ਡੀ.ਐਮ. ਦੁਆਰਾ ਅਲਾਟ ਕੀਤੇ ਗਏ ਪਿੰਡਾਂ ਵਿੱਚ ਅਜਿਹੇ ਕੈਂਪ ਲਗਾਏ ਜਾਣਗੇ। ਏ.ਡੀ.ਸੀ. ਨੇ ਸਾਰੇ ਸਬੰਧਤ ਸਰਕਾਰੀ ਅਧਿਕਾਰੀਆਂ ਅਤੇ ਜਨਤਕ ਨੁਮਾਇੰਦਿਆਂ ਸਰਪੰਚ, ਪੰਚਾਇਤ ਸਕੱਤਰ ਆਦਿ ਦਾ ਕੈਂਪ ‘ਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਪੀ.ਐਮ.ਜੇ.ਜੇ.ਬੀ.ਵਾਈ. ਵਿੱਚ ਲਾਭਪਾਤਰੀ ਲਈ ਦੋ ਲੱਖ ਰੁਪਏ ਦਾ ਬੀਮਾ ਕਵਰ ਉਪਲਬਧ ਹੈ। ਸਾਲਾਨਾ ਪ੍ਰੀਮੀਅਮ 432 ਰੁਪਏ ਹੋਵੇਗਾ। ਪੀ.ਐਮ.ਐਸ.ਬੀ.ਵਾਈ ਵਿੱਚ ਲਾਭਪਾਤਰੀ ਲਈ ਦੋ ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਉਪਲਬਧ ਹੈ। ਸਾਲਾਨਾ ਪ੍ਰੀਮੀਅਮ 20 ਰੁਪਏ ਹੋਵੇਗਾ।

LEAVE A REPLY

Please enter your comment!
Please enter your name here