ਇੰਸਪੈਕਟਰ ਪਲਵਿੰਦਰ ਸਿੰਘ ਨੇ ਸੰਭਾਲਿਆ ਐਸਐਚਓ ਸਿਟੀ ਦਾ ਚਾਰਜ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਕਪੂਰਥਲਾ ਦੇ ਥਾਣਾ ਸਿਟੀ ਦੇ ਐਸ ਐਚ ਓ ਦਾ ਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਨੇ ਸੰਭਾਲ ਲਿਆ ਹੈ ਗੱਲਬਾਤ ਕਰਦਿਆਂ ਓਹਨਾ  ਕਿਹਾ ਕਿ ਥਾਣਾ ਸਿਟੀ ਦੇ ਅਧਿਕਾਰ ਖੇਤਰ ਚ ਆਉਂਦੇ ਏਰੀਆ ਵਿਚ ਲਾਅ ਐਂਡ ਆਰਡਰ ਬਹਾਲ ਰੱਖਣਾ ਓਹਨਾ ਦਾ ਮੁੱਖ ਟੀਚਾ ਹੈ ਤੇ ਗੈਰਕਨੂੰਨੀ ਅਨਸਰਾਂ ਤੇ ਕਨੂੰਨੀ ਕਾਰਵਾਈ ਕਰਕੇ ਸ਼ਹਿਰ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਰਕਰਾਰ ਰੱਖਿਆ ਜਾਵੇਗਾ ਓਹਨਾ ਨੇ ਕਿਹਾ ਕਿ ਸਿਟੀ ਦੇ ਨਾਲ ਨਾਲ ਥਾਣੇ ਦੇ ਅੰਦਰ ਦਫ਼ਤਰੀ ਕੰਮ ਵੀ ਚੁਸਤੀ ਨਾਲ ਨਬੇੜੇ ਜਾਣਗੇ ਪਿਛਲੀਆਂ ਲਟਕੀਆਂ ਪਈਆਂ ਦਰਖ਼ਾਸਤਾਂ ਦਾ ਨਿਪਟਾਰਾਂ ਵੀ ਜਲਦ ਕੀਤਾ ਜਾਵੇਗਾ ਤੇ ਓਹਨਾ ਵਲੋਂ ਜੁਰਮ ਪ੍ਰਤੀ ਸਖਤੀ ਨਾਲ ਨਿਪਟਿਆ ਜਾਵੇਗਾ

Advertisements

ਜਿਕਰਯੋਗ ਹੈ ਕਿ ਥਾਣਾ ਮੁੱਖੀ ਪਲਵਿੰਦਰ ਸਿੰਘ ਇਸ ਤੋਂ ਪਹਿਲਾਂ ਨਕੋਦਰ ਅਤੇ ਹੋਰ  ਜ਼ਿਲੇ ਦੇ ਥਾਣਿਆਂ ਚ ਬਤੋਰ ਐਸ ਐਚ ਓ ਸੇਵਾ ਨਿਭਾ ਚੁਕੇ ਹਨ ਅਤੇ ਇਹਨਾਂ ਨੇ ਵੱਡੇ ਤੋਂ ਵੱਡੇ ਅਪਰਾਧੀਆਂ ਨੂੰ ਚੁੱਕ ਕੇ ਸਲਾਖਾਂ ਦੇ ਪਿੱਛੇ ਸੁਟਿਆ ਹੈ ਹੁਣ ਓਹਨਾ ਦਾ ਕਹਿਣਾ ਹੈ ਕਿ ਹੁਣ ਕਪੂਰਥਲਾ ਸਿਟੀ ਦੀ ਵਾਰੀ ਹੈ ਸਿਟੀ ਵਿਚ ਲਾਅ ਐਂਡ ਆਰਡਰ ਕਿਸੀ ਵੀ ਕੀਮਤ ਤੇ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਮਾਹੌਲ ਖਰਾਬ ਕਰਨ ਵਾਲੇ ਨੂੰ ਚੁੱਕ ਕੇ ਅੰਦਰ ਸੁਟਿਆ ਜਾਵੇਗਾ  ਸ਼ਹਿਰ ਵਿਚੋਂ ਨਸ਼ਾ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਸਮੇਂ ਸਮੇਂ ਤੇ ਸ਼ਹਿਰ ਚ ਨਾਕਾਬੰਦੀ ਅਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਕੇ ਅਪਰਾਧ ਨੂੰ ਠੱਲ ਪਾਈ ਜਾਵੇਗੀ ਸ਼ਹਿਰ ਵਿਚ ਅਮਨ ਸ਼ਾਂਤੀ ਦਾ ਮਾਹੌਲ ਬਰਕਰਾਰ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here