ਲਗਭਗ 40 ਏਕੜ ਜਮੀਨ ਵਿੱਚ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਖੇਤੀ ਕਰਕੇ ਅਗਾਂਹਵਧੂ ਕਿਸਾਨ ਕਮਾ ਰਿਹੈ ਵੱਧ ਮੁਨਾਫਾ

ਫਾਜ਼ਿਲਕਾ, (ਦ ਸਟੈਲਰ ਨਿਊਜ਼)। ਅਗਾਂਹਵਧੂ ਕਿਸਾਨ ਗੌਤਮ ਘੋੜੇਲਾ ਨੇ ਦੱਸਿਆ ਕਿ ਇਸ ਵਾਰ ਮੌਸਮ ਖਰਾਬੇ ਹੋਣ ਕਾਰਨ ਕਈ ਹਨੇਰੀਆਂ, ਝੱਖੜ ਤੇ ਮੀਹ ਪੈਣ ਕਾਰਨ ਵੀ ਉਸ ਦੀ ਕਣਕ ਦੀ ਫਸਲ ਬਿਲਕੁਲ ਵੀ ਨਹੀਂ ਡਿੱਗੀ ਕਿਉਂਕਿ ਉਹ ਆਪਣੀ ਜਮੀਨ ਵਿੱਚ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਖੇਤੀ ਕਰਦਾ ਹੈ ਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੱਸੀ ਨਿਰਧਾਰਿਤ ਡੋਜ਼ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਦਾ ਹੈ। ਅਜਿਹਾ ਕਰਨ ਨਾਲ ਉਸ ਦੀ ਕਣਕ ਦੀ ਫਸਲ ਦਾ ਝਾੜ ਵੀ ਵੱਧ ਨਿਕਲਦਾ ਹੈ।

Advertisements

ਕਿਸਾਨ ਨੇ ਦੱਸਿਆ ਕਿ ਉਹ ਜ਼ਿਆਦਾਤਰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਨੂੰ ਹੀ ਅਪਣਾਉਂਦਾ ਹੈ । ਇਸ ਸਾਲ ਉਸਨੇ ਆਪਣੀ 40 ਏਕੜ ਜਮੀਨ ਵਿੱਚ ਅਲੱਗ ਅਲੱਗ ਕਿਸਮਾਂ ਦੀ ਕਣਕ ਦੀ ਬਿਜਾਈ ਕੀਤੀ ਹੈ। ਪਹਿਲਾ ਉਸਨੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਆਪਣੇ ਫਾਰਮ ਦੇ ਨਜ਼ਦੀਕ ਗਾਵਾਂ ਪਾਲਣ ਵਾਲੇ ਲੋਕਾਂ ਨੂੰ ਚੁਕਵਾ ਦਿੱਤੀਆਂ ਤੇ ਫਿਰ ਆਪਣੀ ਜਮੀਨ ਦੀ ਵਹਾਈ ਕਰਕੇ ਕਣਕ ਦੀ ਬਿਜਾਈ ਕੀਤੀ ਹੈ। ਕਿਸਾਨ ਗੌਤਮ ਘੋੜੇਲਾ ਨੇ ਅੱਗੇ ਦੱਸਿਆ ਕਿ ਕਣਕ ਦੇ ਨਾੜ ਨੂੰ ਉਸ ਨੇ ਪਿਛਲੇ 9 ਸਾਲਾਂ ਤੋਂ ਅੱਗ ਨਹੀਂ ਲਗਾਈ, ਨਾੜ ਦੀ ਤੂੜੀ ਬਣਾ ਕੇ ਉਹ ਆਪਣੀ ਜਮੀਨ ਵਿੱਚ ਜੰਤਰ ਬੀਜਦਾ ਹੈ ਜਿਸ ਨਾਲ ਜਮੀਨ ਦੀ ਉਪਜਾਊ ਸਕਤੀ ਵਧਦੀ ਹੈ ਅਤੇ ਹਰਿਆਲੀ ਵੀ ਬਰਕਰਾਰ ਰਹਿੰਦੀ ਹੈ। ਇਸੇ ਤਰ੍ਹਾਂ ਝੋਨੇ ਦੀ ਪਰਾਲੀ ਨੂੰ ਵੀ ਅੱਗ ਨਹੀਂ ਲਗਾਈ।

ਅਜਿਹਾ ਕਰਨ ਨਾਲ ਉਹ ਵਾਤਾਵਰਨ ਨੂੰ ਵੀ ਦੂਸਿਤ ਹੋਣ ਤੋਂ ਬਚਾਉਂਦਾ ਹੈ। ਖੇਤੀਬਾੜੀ ਵਿਭਾਗ ਦੇ. ਡਾ. ਰਾਜਦਵਿੰਦਰ ਸਿੰਘ (ਬੀ.ਟੀ.ਐੱਮ) ਨੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਕਿਸਾਨ ਤੋਂ ਪ੍ਰੇਰਨਾ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੱਸੀ ਨਿਰਧਾਰਿਤ ਡੋਜ਼ ਫਰਟੀਲਾਈਜ਼ਰ ਅਤੇ ਪੈਸਟੀਸਾਈਡ ਦੀ ਵਰਤੋਂ ਕਰਨ ਅਜਿਹਾ ਕਰਨ ਨਾਲ ਫਸਲ ਦਾ ਝਾੜ ਵੀ ਵਧੇਗਾ ਅਤੇ ਖਰਚਾ ਵੀ ਘਟੇਗਾ। ਕਿਸਾਨ ਇਸ ਕਿਸਾਨ ਦੀ ਤਰ੍ਹਾਂ ਹੀ ਆਪਣੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ।

LEAVE A REPLY

Please enter your comment!
Please enter your name here