ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਹੁਸ਼ਿਆਰਪੁਰ ਵਿਖੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਵਿਸ਼ੇਸ਼ ਭਾਸ਼ਨ ਆਯੋਜਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਹੁਸ਼ਿਆਰਪੁਰ ਵਿਖੇ ਪ੍ਰੋਫੈਸਰ ਐੱਚ. ਐੱਸ. ਬੈਂਸ ਡਾਇਰੈਕਟਰ ਦੇ ਨਿਰਦੇਸ਼ਾ ਅਤੇ ਸਹਾਇਕ ਪ੍ਰੋਫੈਸਰ ਗੁਰਦੀਪ ਕੁਮਾਰੀ ਦੀ ਅਗਵਾਈ ਹੇਠ ਪੰਜਾਬੀ ਭਾਸ਼ਾ ਨੂੰ ਸਮਰਪਿਤ ਇੱਕ ਵਿਸ਼ੇਸ਼ ਭਾਸ਼ਨ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ‘ ਤੇ ਪ੍ਰੋਫੈਸਰ ਪਰਮਜੀਤ ਸਿੰਘ ਢੀਂਗਰਾ ਸਾਬਕਾ ਡਾਇਰੈਕਟਰ ਪੀ.ਯੂ.ਆਰ.ਸੀ ਮੁਕਤਸਰ ਨੇ ਸ਼ਿਰਕਤ ਕੀਤੀ। ਡਾਇਰੈਕਟਰ ਸਾਹਿਬਾਨ ਅਤੇ ਫੈਕਲਟੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

Advertisements

ਪੰਜਾਬੀ ਭਾਸ਼ਾ ਨੂੰ ਸਮਰਪਿਤ ਇਸ ਸਮਾਗਮ ਵਿੱਚ ਦੋ ਸੈਸ਼ਨ ਕੀਤੇ ਗਏ। ਪਹਿਲੇ ਸੈਸ਼ਨ ਵਿੱਚ ਪ੍ਰੋਫੈਸਰ ਪੀ.ਐੱਸ ਢੀਂਗਰਾ ਜੀ ਨੇ ਪੰਜਾਬੀ ਭਾਸ਼ਾ ਦੇ ਇਤਿਹਾਸ ਬਾਰੇ ਦੱਸਦੇ ਹੋਏ ਇਸ ਦੇ ਪੁਰਾਤਨ ਸਮੇਂ ਤੋਂ ਲੈ ਕੇ ਵਰਤਮਾਨ ਸਥਿਤੀ ਤੇ ਪ੍ਰਕਾਸ਼ ਪਾਇਆ। ਉਨ੍ਹਾਂ ਦੱਸਿਆ ਕਿ ਅੱਜ ਜਿੱਥੇ ਪੰਜਾਬੀ ਭਾਸ਼ਾ ਵਿਦੇਸ਼ਾਂ ਵਿੱਚ ਵੀ ਵਿਕਾਸ  ਕਰ ਰਹੀ ਹੈ, ਉੱਥੇ ਪੰਜਾਬ ਦੇ ਲੋਕ ਹੀ ਇਸ  ਨੂੰ ਬੋਲਣ ‘ਤੇ ਝਿਜਕਦੇ ਹਨ। ਪਹਿਲੇ ਸੈਸ਼ਨ ਦੇ ਅੰਤ ਵਿੱਚ ਉਨ੍ਹਾਂ ਨੇ ਇਹ ਸੇਧ ਦਿੱਤੀ ਕਿ ਸਾਨੂੰ  ਹਰ ਬੋਲੀ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ।
ਦੂਸਰੇ ਸੈਸ਼ਨ ਵਿੱਚ ਉਨ੍ਹਾਂ ਨੇ ਗੁਰਮੁਖੀ ਲਿਪੀ ਦੀ ਪ੍ਰਾਚੀਨਤਾ, ਵਿਸ਼ੇਸਤਾ ਬਾਰੇ ਦੱਸਿਆ। ਉਨ੍ਹਾਂ ਨੇ ਗੁਰਮੁਖੀ ਲਿਪੀ ਦਾ ਤਕਨਾਲੋਜ਼ੀ ਨਾਲ ਸੰਬੰਧ ਦੱਸਦੇ ਹੋਏ ਕਿਹਾ ਕਿ ਕਿਵੇਂ ਤਕਨਾਲੋਜ਼ੀ ਦੇ ਕਾਰਨ ਪੰਜਾਬੀ ਭਾਸ਼ਾ ਦੇ ਸ਼ਬਦ ਰੋਮਨ ਲਿੱਪੀ ਵਿੱਚ ਪਰਿਵਰਤਿਤ ਹੋਣ ਤੋ ਬਾਅਦ ਬਦਲ ਜਾਂਦੇ ਹਨ ਅਤੇ ਗੁਰਮੁਖੀ ਲਿੱਪੀ ਦੇ ਅਲੋਪ ਹੋ ਰਹੇ ਅੱਖਰਾਂ ਬਾਰੇ ਚਿੰਤਾ ਪ੍ਰਗਟ ਕੀਤੀ। ਅੰਤ ਵਿੱਚ ਉਨ੍ਹਾਂ ਨੇ ਇਹ ਕਿਹਾ ਕਿ ਸਾਨੂੰ ਆਪਣੀ ਮਾਨਸਿਕਤਾ ਅਜਿਹੀ ਬਣਾ   ਲੈਣੀ ਚਾਹੀਦੀ ਹੈ ਕਿ ਸਾਨੂੰ ਪੰਜਾਬੀ ਬੋਲ ਕੇ, ਲਿਖ ਕੇ ਮਾਨ ਮਹਿਸੂਸ ਹੋਵੇ ਅਤੇ ਜੋ ਲੋਕ ਆਪਣੀ ਭਾਸ਼ਾ ਤੋ ਮੂੰਹ ਮੋੜ ਲੈਂਦੇ ਹਨ, ਉਹ ਇਸ ਲਾਇਕ ਨਹੀਂ ਹੁੰਦੇ ਕਿ ਉਹਨਾਂ ਦਾ ਸਤਿਕਾਰ ਕੀਤਾ ਜਾਵੇ।
ਇਸ ਸਮਾਗਮ ਦੌਰਾਨ, ਪ੍ਰੋਫੈਸਰ ਢੀਂਗਰਾ ਦਾ ਡਾਇਰੈਕਟਰ ਸਾਹਿਬਾਨ ਅਤੇ ਸਮੂਹ ਅਧਿਆਪਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਧੰਨਵਾਦੀ ਸ਼ਬਦ ਡਾ. ਬਰਜੇਸ਼ ਸ਼ਰਮਾ ਕੋਆਰਡੀਨੇਟਰ  ਵਲੋਂ ਆਖੇ ਗਏ। ਇਸ ਮੌਕੇ ਦੌਰਾਨ ਡਾ. ਬ੍ਰਜੇਸ਼ , ਡਾ.ਕਾਮਿਆ, ਪ੍ਰੋ: ਸਵਿਤਾ ਗਰੋਵਰ, ਡਾ.ਦੀਪ ਚੰਦ, ਪ੍ਰੋ: ਸਤੀਸ਼ ਕੁਮਾਰ, ਡਾ. ਮੀਨਾ ਸ਼ਰਮਾ, ਡਾ.ਨਿਮਰਤਾ ਅਤੇ ਵੱਡੀ ਗਿਣਤੀ ਵਿਚ ਵਿਦਿਅਰਥੀ ਸ਼ਾਮਲ ਰਹੇ।

LEAVE A REPLY

Please enter your comment!
Please enter your name here