ਪੈਦਲ ਜਾ ਰਹੇ ਵਿਅਕਤੀ ਨੂੰ ਟਿੱਪਰ ਨੇ ਮਾਰੀ ਟੱਕਰ, ਹੋਈ ਮੌਤ, ਪਰਿਵਾਰ ਨੇ ਲਗਾਇਆ ਜਾਮ

ਦਸੂਹਾ(ਦ ਸਟੈਲਰ ਨਿਊਜ਼)। ਦਸੂਹਾ ਦੇ ਤਲਵਾੜਾ ਵਿੱਚ ਰੋਡ ਤੇ ਚੱਲ ਰਹੇ ਟਿੱਪਰ ਵੱਲੋਂ ਇੱਕ ਵਿਅਕਤੀ ਨੂੰ ਟੱਕਰ ਮਾਰ ਕੇ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਨ ਨਰੇਸ਼ ਕੁਮਾਰ ਨਿਵਾਸੀ ਪਿੰਡ ਰਜਵਾਲ ਵੱਜੋ ਹੋਈ ਹੈ। ਪਰਿਵਾਰ ਦੇ ਮੈਂਬਰਾ ਦਾ ਕਹਿਣਾ ਹੈ ਕੀ ਆਏ ਦਿਨ ਤਲਵਾੜਾ ਤੋਂ ਊਨਾ ਮਾਰਗ ਉੱਤੇ ਟਿੱਪਰਾ ਵੱਲੋਂ ਹਾਦਸੇ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਪਰਿਵਾਰ ਦਾ ਕਹਿਣਾ ਹੈ ਕੀ ਉਕਤ ਮ੍ਰਿਤਕ ਵਿਅਕਤੀ ਸ਼ਾਮ ਦੇ ਸਮੇਂ ਆਪਣੇ ਕੰਮ ਤੋਂ ਪੈਦਲ ਘਰ ਪਰਤ ਰਿਹਾ ਸੀ ਤਾਂ ਰੋਡ ਤੇ ਪਿੱਛੋ ਆਏ ਇੱਕ ਟਿਪਰ ਵੱਲੋਂ ਪੈਦਲ ਚੱਲ ਰਹੇ ਮ੍ਰਿਤਕ ਨਰੇਸ਼ ਕੁਮਾਰ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਨਰੇਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ।

Advertisements

ਪਰਿਵਾਰ ਨੇ ਕਿਹਾ ਕੀ ਆਏ ਦਿਨ ਇਸ ਸੜਕ ਉੱਤੇ ਟਿਪਰਾ ਵੱਲੋ ਟੱਕਰ ਮਾਰ ਕੇ ਹਾਦਸੇ ਕਰਨ ਦੇ ਮਾਮਲੇ ਸਾਹਮਣੇ ਆਉਦੇ ਹਨ ਪਰ ਪ੍ਰਸ਼ਾਸਨ ਵੱਲੋ ਕਿਸੇ ਵੀ ਢੰਗ ਨਾਲ ਇਹਨਾ ਨੂੰ ਰੋਕਿਆ ਨਹੀ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾ ਨੇ ਕਿਹਾ ਕੀ ਇੱਕ ਹਫਤੇ ਵਿੱਚ ਇਹ ਦੂਸਰਾ ਹਾਦਸਾ ਹੋ ਚੁੱਕਿਆ ਹੈ। ਆਏ ਦਿਨ ਇਹਨਾ ਹਾਦਸਿਆ ਕਾਰਨ ਕਈ ਲੋਕ ਆਪਣੇ ਜਾਨ ਵੀ ਗਵਾ ਚੁੱਕੇ ਹਨ।ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਨੂੰ ਸੜਕ ਉੱਤੇ ਰੱਖ ਕੇ ਜਾਮ ਲਗਾ ਦਿੱਤਾ ਗਿਆ । ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਏ ਕਿਹਾ ਕੀ ਉਹਨਾ ਨੂੰ ਇਨਸਾਫ ਦਿੱਤਾ ਜਾਵੇ ਨਹੀ ਤਾਂ ਸਾਡੇ ਵੱਲੋਂ ਲਾਸ਼ ਨੂੰ ਸੜਕ ਉੱਤੇ ਰੱਖ ਕੇ ਜਾਮ ਜਾਰੀ ਰੱਖਿਆ ਜਾਵੇਗਾ। ਦੂਜੇ ਪਾਸੇ ਇਸ ਮਾਮਲੇ ਵਿੱਚ ਥਾਣਾ ਤਲਵਾੜਾ ਮੁੱਖੀ ਤਲਵਾੜਾ ਨੇ ਬਲਰਾਜ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ ।ਇਸ ਤੋ ਬਾਅਦ ਪਰਿਵਾਰ ਨੇ ਜਾਮ ਖੋਲਿਆ।

LEAVE A REPLY

Please enter your comment!
Please enter your name here