ਨਾਰੂ ਨੰਗਲ ਸਕੂਲ ਵਿਖੇ ਕੰਪਿਊਟਰ ਵਿਸ਼ੇ ਨੂੰ ਸੁਖਾਲਾ ਅਤੇ ਰੌਚਕ ਬਣਾਉਣ ਲਈ ਵੋਓਆਇਸ ਨੋਟਸ ਤਿਆਰ

ਹੁਸ਼ਿਆਰਪੁਰ (ਦ ਸੈਟਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਵਿਖੇ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਦੀ ਯੋਗ ਅਗਵਾਈ ਹੇਠ ਜਸਪਾਲ ਸਿੰਘ ਕੰਪਿਊਟਰ ਫੈਕਲਟੀ ਦੁਆਰਾ ਕੰਪਿਊਟਰ ਵਿਸ਼ੇ ਨੂੰ ਬੱਚਿਆਂ ਵਿੱਚ ਹੋਰ ਸੁਖਾਲਾ ਅਤੇ ਰੌਚਕ ਬਣਾਉਣ ਲਈ ਵੋਓਆਇਸ ਨੋਟਸ ਤਿਆਰ ਕੀਤੇ ਗਏ ਹਨ। ਇਹਨਾਂ ਨੋਟਸ ਨੂੰ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਨਾਰੂ ਨੰਗਲ ਦੀ ਵਿਦਿਆਰਥਣ ਸਵਿਤਾ ਪੁੱਤਰੀ ਬਲਦੇਵ ਸਿੰਘ ਦੁਆਰਾ ਬੋਲ ਕੇ ਅਵਾਜ਼ ਦਿੱਤੀ ਗਈ ਹੈ। ਇਹ ਨੋਟਸ ਐੱਮ.ਪੀ.ਥਰੀ. ਫਾਰਮੈਟ ਵਿੱਚ ਹਨ।

Advertisements

ਇਨ੍ਹਾਂ ਦੀ ਵਰਤੋਂ ਹਰ ਵਿਦਿਆਰਥੀ ਬੜੇ ਸੌਖੇ ਤਰੀਕੇ ਨਾਲ ਕਰ ਸਕਦਾ ਹੈ। ਜੇਕਰ ਕੋਈ ਵਿਦਿਆਰਥੀ ਇਨ੍ਹਾਂ ਨੂੰ ਡਾਊਨਲੋਡ ਕਰਕੇ ਸੇਵ ਕਰ ਲੈਂਦਾ ਹੈ ਤਾਂ ਉਸ ਨੂੰ ਬਾਰ ਬਾਰ ਡਾਉਨਲੋਡ ਕਰਨ ਦੀ ਲੋੜ ਨਹੀਂ ਹੁੰਦੀ। ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਸਮੱਗਰੀ ਨੂੰ ਵਿਦਿਆਰਥੀ ਕਦੇ ਵੀ ਅਤੇ ਕਿਤੇ ਵੀ ਬੈਠ ਕੇ ਸੁਣ ਸਕਦਾ ਹੈ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਜਿਹੜੇ ਬੱਚੇ ਪੜ੍ਹਾਈ ਵਿਚ ਕਮਜ਼ੋਰ ਹਨ ਅਤੇ ਕੰਪਿਊਟਰ ਸਾਇੰਸ ਵਿਸ਼ੇ ਦੀ ਤਿਆਰੀ ਕਰਨ ਵਿੱਚ ਝਿਜਕ ਮਹਿਸੂਸ ਕਰਦੇ ਹਨ ਉਨ੍ਹਾਂ ਲਈ ਇਹ ਨੋਟਸ ਬੜੇ ਹੀ ਲਾਹੇਵੰਦ ਸਾਬਤ ਹੋ ਰਹੇ ਹਨ। ਇਨ੍ਹਾਂ ਨੋਟਸ ਦੀ ਵਰਤੋਂ ਸਕੂਲ ਵਿੱਚ ਲਿਸਨਿੰਗ ਲੈਬ, ਪ੍ਰੋਜੈਕਟਰ ਅਤੇ ਘਰ ਵਿੱਚ ਵਿਦਿਆਰਥੀ ਆਪਣੇ ਫੋਨ ਤੇ ਵੀ ਕਰ ਸਕਦੇ ਹਨ।

ਜੇਕਰ ਵਿਦਿਆਰਥੀ ਇਨ੍ਹਾਂ ਨੋਟਸ ਨੂੰ ਸੁਣ ਕੇ ਨਾਲ-ਨਾਲ ਕਾਪੀ ਤੇ ਵੀ ਲਿਖਦਾ ਹੈ ਤਾਂ ਸਾਡੇ ਸਰੀਰ ਦੀਆਂ ਪੰਜ ਵਿਚੋਂ ਚਾਰ ਗਿਆਨ ਇੰਦਰੀਆਂ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਸੁਣੀ ਗਈ ਸਮੱਗਰੀ ਨੂੰ ਵਿਦਿਆਰਥੀ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਨ। ਇਨ੍ਹਾਂ ਵੋਓਆਇਸ ਨੋਟਸ ਨੂੰ ਸਕੂਲ ਦੇ ਫੇਸਬੁੱਕ ਸ਼ੋਸ਼ਲ ਮੀਡੀਆ ਪਲੇਟ ਫਾਰਮ ਤੇ ਵੀ ਸਾਂਝਾ ਕੀਤਾ ਗਿਆ ਹੈ। ਜਿਸਨੂੰ ਹਰੇਕ ਵਿਦਿਆਰਥੀ ਉਸ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਸਮੱਗਰੀ ਨੂੰ ਡਾਊਨਲੋਡ ਕਰ ਸਕਦਾ ਹੈ ਜਾਂ ਸੁਣ ਸਕਦਾ ਹੈ।ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇਨ੍ਹਾਂ ਨੋਟਸ ਦਾ ਲਾਭ ਉਠਾ ਸਕਦੇ ਹਨ। ਸਕੂਲ ਪੱਧਰ ਤੇ ਪ੍ਰਿੰਸੀਪਲ ਜੀ ਵੱਲੋਂ ਸਵਿਤਾ ਪੁੱਤਰੀ ਬਲਦੇਵ ਸਿੰਘ ਨੂੰ ਇਨਾਮ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਪ੍ਰਿੰਸੀਪਲ ਜੀ ਵਲੋਂ ਜਸਪਾਲ ਸਿੰਘ ਜੀ ਦੀ ਇਸ ਅਨੋਖੀ ਪਹਿਲ ਲਈ ਸ਼ਲਾਘਾ ਕੀਤੀ ਗਈ

LEAVE A REPLY

Please enter your comment!
Please enter your name here