
ਮੁੰਬਈ(ਦ ਸਟੈਲਰ ਨਿਊਜ਼)। ਮਸ਼ਹੂਰ ਅਭਿਨੇਤਾ ਨਿਤੇਸ਼ ਪਾਂਡੇ ਜੋ ਕਿ ਸਿਰਿਅਲ ‘ਅਨੁਪਮਾ’ ਵਿੱਚ ਲੀਡ ਰੋਲ ਨਿਭਾ ਰਹੇ ਸਨ, ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਨਿਤੇਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮਸ਼ਹੂਰ ਐਕਟਰ ਨਿਤੇਸ਼ ਪਾਂਡੇ ਦੀ 51 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮੰਗਲਵਾਰ ਦੁਪਹਿਰ 2 ਵਜੇ ਨਿਤੇਸ਼ ਨੂੰ ਨਾਸਿਕ ਨੇੜੇ ਇਗਤਪੁਰੀ ਵਿੱਚ ਦਿਲ ਦਾ ਦੌਰਾ ਪਿਆ। ਉਹ ਇੱਥੇ ਸ਼ੂਟਿੰਗ ਕਰਨ ਆਏ ਸਨ। ਦਿਲ ਦਾ ਦੌਰਾ ਪੈਣ ਤੋਂ ਤੁਰੰਤ ਬਾਅਦ ਹੀ ਨਿਤੇਸ਼ ਦੀ ਮੌਤ ਹੋ ਗਈ। ਸਾਰਾ ਪਰਿਵਾਰ ਇਗਤਪੁਰੀ ਲਈ ਰਵਾਨਾ ਹੋ ਗਿਆ । ਇਹ ਖ਼ਬਰ ਪਤਾ ਲੱਗਣ ਤੋਂ ਬਾਅਦ ਸਾਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਇਸ ਸੀਰੀਅਲ ਨਾਲ ਜੁੜੇ ਪ੍ਰਸ਼ਸ਼ਕਾਂ ਨੂੰ ਵੀ ਇਹ ਖ਼ਬਰ ਸੁਣ ਕੇ ਭਾਰੀ ਦੁੱਖ ਲੱਗਾ ਹੈ।
