
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਪੀਸੀਐਸ ਦੀ ਭਤੀਜੀ ਰੋਸ਼ਾਲੀ ਕਲੇਰ ਨੇ 24 ਸਾਲ ਦੀ ਉਮਰ ਵਿੱਚ ਯੂਪੀਐਸਸੀ ਦੀ ਪ੍ਰੀਖਿਆ ਵਿੱਚ 492ਵਾਂ ਰੈਂਕ ਹਾਸਲ ਕਰਕੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਨਗਰ ਨਿਗਮ ਕਸਿਮ਼ਨਰ ਅਨੁਪਮ ਕਲੇਰ ਦਾ ਨਾਮ ਵੀ ਰੋਸ਼ਨ ਕੀਤਾ ਹੈ।ਉਥੇ ਹੀ ਰੋਸ਼ਾਲੀ ਕਲੇਰ ਆਈਏਐਸ ਅਧਿਕਾਰੀ ਬਬੀਤਾ ਕਲੇਰ ਦੀ ਬੇਟੀ ਵੀ ਹੈ। ਰੋਸ਼ਾਲੀ ਕਲੇਰ ਦੀ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਦੇ ਨਾਲ ਉਹਨਾਂ ਦੇ ਪਰਿਵਾਰ ਵਿੱਚ ਖੁ਼ਸ਼ੀ ਦੀ ਲਹਿਰ ਹੈ। ਰੋਸ਼ਾਲੀ ਕਲੇਰ ਨੇ ਦੱਸਿਆ ਕਿ ਉਹਨਾਂ ਨੇ ਇਹ ਪ੍ਰੀਖਿਆ ਪਾਸ ਕਰਨ ਵਿੱਚ ਦਿਨ ਰਾਤ ਇਕ ਕਰਕੇ ਮਿਹਨਤ ਕੀਤੀ, ਜਿਸਦੇ ਸੱਦਕਾ ਉਹਨਾਂ ਇਹ ਕਾਮਯਾਬੀ ਹਾਸਲ ਹੋਈ।

