Tuesday, October 27, 2026
Home National ਜ਼ਮੀਨੀ ਵਿਵਾਦ ਕਰਕੇ ਭਰਾ ਨੇ ‘ਰੰਭੇ’ ਨਾਲ ਕੀਤੀ ਸਾਰੇ ਪਰਿਵਾਰ ਦੀ ਹੱਤਿਆ

ਜ਼ਮੀਨੀ ਵਿਵਾਦ ਕਰਕੇ ਭਰਾ ਨੇ ‘ਰੰਭੇ’ ਨਾਲ ਕੀਤੀ ਸਾਰੇ ਪਰਿਵਾਰ ਦੀ ਹੱਤਿਆ

ਉੜੀਸਾ( ਦ ਸਟੈਲਰ ਨਿਊਜ਼)। ਉੜੀਸਾ ਦੇ ਬਰਗੜ੍ਹ ਜ਼ਿਲ੍ਹੇ ਵਿੱਚ ਜਾਇਦਾਦ ਦੇ ਵਿਵਾਦ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਘਟਨਾ ਭਟਲੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਝਿਕੀਝੀਕੀ ਵਿੱਚ ਰਾਤ ਨੂੰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸੀਬਾ ਬਾਗ ਨਾਂ ਦਾ ਵਿਅਕਤੀ ਆਪਣੇ ਵੱਡੇ ਭਰਾ ਦੇ ਘਰ ਦਾਖਲ ਹੋ ਗਿਆ ਅਤੇ ਰੰਬੇ ਨਾਲ ਸਾਰੇ ਪਰਿਵਾਰ ਦਾ ਕਤਲ ਕਰ ਦਿੱਤਾ।

Advertisements

ਜਾਣਕਾਰੀ ਦੇ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਗੁਰਦੇਵ ਬਾਗ, ਉਸ ਦੀ ਪਤਨੀ ਸਿਬਾਗਰੀ ਅਤੇ ਉਨ੍ਹਾਂ ਦੇ ਬੱਚਿਆਂ ਚੁਡਾਮਈ ਤੇ ਸ਼ਰਵਨੀ ਵੱਜੋ ਹੋਈ ਹੈ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅਨੁਸਾਰ ਇਹ ਮਾਮਲਾ ਜਾਇਦਾਦ ਵਿਵਾਦ ਦਾ ਜਾਪਦਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here