
ਚੰਡੀਗੜ੍ਹ (ਦ ਸਟੈਲਰ ਨਿਊਜ਼)। ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਨੇ ਪੰਜਾਬ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਦਰਅਸਲ ਹਿਮਾਚਲ ਸਰਕਾਰ ਪੰਜਾਬ ਨੂੰ ਸ਼ਾਨਨ ਹਾਈਡਰੋਪਾਵਰ ਪ੍ਰੋਜੈਕਟ ਤੋਂ ਬਾਹਰ ਕਰਨ ਦੀ ਤਿਆਰੀ ਕਰ ਰਹੀ ਹੈ। ਸੂਬੇ ਦੀ ਸੁੱਖੂ ਸਰਕਾਰ ਨੇ ਇਹ ਫੈਸਲਾ ਲਿਆ ਹੈ। ਬਰਤਾਨੀਆ ਰਾਜ ਵੇਲੇ ਮੰਡੀ ਦੇ ਰਾਜਾ ਜੋਗਿੰਦਰ ਸਿੰਘ ਨੇ 99 ਸਾਲਾਂ ਵਾਸਤੇ ਲੀਜ਼ ਐਗਰੀਮੈਟ ਕੀਤਾ ਸੀ ।

ਇਹ ਲੀਜ਼ 2 ਮਾਰਚ 2024 ਨੂੰ ਖ਼ਤਮ ਹੋ ਰਹੀ ਹੈ ਅਤੇ ਹਿਮਾਚਲ ਦੀ ਕਾਂਗਰਸ ਸਰਕਾਰ ਨੇ 99 ਸਾਲ ਪੁਰਾਣੀ ਲੀਜ਼ ਨਾ ਵਧਾਉਣ ਦਾ ਫੈਸਲਾ ਲਿਆ ਹੈ। ਇਸਦੇ ਪਿੱਛੇ ਹਿਮਾਚਲ ਸਰਕਾਰ ਨੇ ਪੰਜਾਬ ਪੁਨਰਗਠਨ ਐਕਟ ਦੇ ਹਵਾਲਿਆਂ ਦਾ ਜ਼ਿਕਰ ਕੀਤਾ ਹੈ। ਦੱਸ ਦਈਏ ਕਿ 110 ਮੈਗਾਵਾਟ ਸਮਰੱਥਾ ਵਾਲਾ ਇਹ ਸ਼ਾਨਨ ਹਾਈਡਰੋਪਾਵਰ ਪ੍ਰੋਜੈਕਟ ਮੰਡੀ ਦੇ ਜੋਗਿੰਦਰ ਨਗਰ ‘ਚ ਸਥਿਤ ਹੈ। ਪਿਛਲੇ ਮਹੀਨੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਪ੍ਰੋਜੈਕਟ ਦਾ ਦੌਰਾ ਵੀ ਕੀਤਾ ਸੀ ।












