ਡੀ.ਐਸ.ਐਸ.ਓ. ਵੱਲੋਂ ਮਾਤਾ ਖੀਵੀ ਬਿਰਧ ਘਰ ਦਾ ਨਿਰੀਖਣ

ਪਟਿਆਲਾ (ਦ ਸਟੈਲਰ ਨਿਊਜ਼)। ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਵੱਲੋਂ ਮਾਤਾ ਖੀਵੀ ਬਿਰਧ ਘਰ ਦਾ ਮਹੀਨਾਵਾਰ ਨਿਰੀਖਣ ਕੀਤਾ ਗਿਆ। ਇਸ ਮੌਕੇ ਚੇਅਰਮੈਨ ਭਾਈ ਕਨ੍ਹਈਆ ਚੈਰੀਟੇਬਲ ਟਰੱਸਟ ਹਰਭਜਨ ਸਿੰਘ ਅਤੇ ਮੈਨੇਜਰ ਮਾਤਾ ਖੀਵੀ ਬਿਰਧ ਘਰ ਗੁਰਬਖਸ਼ ਸਿੰਘ ਸਾਹਨੀ ਵੀ ਮੌਜੂਦ ਸਨ।
ਨਿਰੀਖਣ ਦੌਰਾਨ ਮੈਨੇਜਰ ਮਾਤਾ ਖੀਵੀ ਬਿਰਧ ਘਰ ਗੁਰਬਖਸ਼ ਸਿੰਘ ਨੇ ਦੱਸਿਆ ਕਿ 50 ਬਜ਼ੁਰਗਾਂ ਦੇ ਰਹਿਣ ਦੀ ਸਮਰੱਥਾ ਵਾਲੇ ਇਸ ਬਿਰਧ ਘਰ ਵਿੱਚ ਇਸ ਸਮੇਂ 29 ਬਜ਼ੁਰਗ ਰਹਿ ਰਹੇ ਹਨ। ਇਹਨਾਂ ਬਜ਼ੁਰਗਾਂ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਇੱਥੇ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵਿੱਤੀ ਸਾਲ 2022-23 ਦੀ ਗਰਾਂਟ-ਇੰਨ-ਏਡ ਦੀ ਪਹਿਲੀ ਕਿਸ਼ਤ ਪ੍ਰਾਪਤ ਹੋ ਚੁੱਕੀ ਹੈ। ਸੰਸਥਾ ਵਿੱਚ ਮੌਜੂਦਾ ਸਮੇਂ 29 ਬਿਰਧ (16 ਬੀਬੀਆਂ ਅਤੇ 13 ਪੁਰਸ਼) ਰਹਿੰਦੇ ਹਨ। ਸੰਸਥਾ ਵੱਲੋਂ ਰਹਿ ਰਹੇ ਲਾਭਪਾਤਰੀਆਂ ਨੂੰ ਕੱਪੜੇ, ਖਾਣਾ, ਮੈਡੀਕਲ ਸਹੂਲਤਾਂ, ਰਹਿਣ ਦੀ ਵਿਵਸਥਾ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਨਿਰੀਖਣ ਦੌਰਾਨ ਪਾਇਆ ਗਿਆ ਕਿ ਬਿਰਧ ਘਰ ਵਿੱਚ ਸਾਰਾ ਇੰਨਫ਼ਰਾਸਟਰੱਕਚਰ ਜਿਵੇਂ ਕਿ ਏ.ਸੀ., ਐਲ.ਸੀ.ਡੀ., ਜਨਰੇਟਰ, ਗਤੀਵਿਧੀਆਂ ਲਈ ਵੱਖਰਾ ਕਮਰਾ, ਸਵੇਰੇ ਸ਼ਾਮ ਗੁਰਬਾਣੀ ਸਬੰਧੀ ਆਡੀਓ ਡਿਸਪਲੇਅ, ਵੱਖਰੇ ਅਟੈਚ ਬਾਥਰੂਮ, ਸਿੱਕ ਰੂਮ ਅਤੇ ਵਧੀਆ ਕਿਚਨ ਕੰਪਲੈਕਸ ਦਾ ਪ੍ਰਬੰਧ ਹੈ। ਬਜ਼ੁਰਗਾ ਦੇ ਸੈਰ ਕਰਨ ਲਈ ਖੁੱਲ੍ਹੀ ਜਗ੍ਹਾ ਅਤੇ ਗੁਰਦੁਆਰਾ ਸਾਹਿਬ ਵੀ ਬਿਰਧ ਘਰ ਵਿੱਚ ਮੌਜੂਦ ਹੈ। ਇੱਥੇ ਬਜ਼ੁਰਗਾ ਦੀ ਵਧੀਆ ਦੇਖ-ਭਾਲ ਕੀਤੀ ਜਾਂਦੀ ਹੈ। ਇੰਸਪੈਕਸ਼ਨ ਦੌਰਾਨ ਸਾਰੇ ਪ੍ਰਬੰਧ ਵਧੀਆ ਅਤੇ ਸੁਚੱਜੇ ਪਾਏ ਗਏ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਚਨਾ ਅਤੇ ਜੋਗਿੰਦਰ ਕੌਰ ਮੈਂਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਜ਼ਿਲ੍ਹਾ ਪੱਧਰੀ ਕਮੇਟੀ ਵੀ ਮੌਜੂਦ ਰਹੇ।

Advertisements

LEAVE A REPLY

Please enter your comment!
Please enter your name here