ਵਿੱਕ ਰਹੀ ਨਾਜਾਇਜ਼ ਲਾਹਣ ਸੰਬੰਧੀ ਐਕਸਾਈਜ਼ ਕਾਰੋਬਾਰੀ ਰਮਨ ਅਰੋੜਾ ਅਤੇ ਪਰਮਜੋਤ ਵਾਲੀਆ ਨੇ ਪ੍ਰਗਟਾਈ ਚਿੰਤਾ

ਕਪੂਰਥਲਾ (ਦ ਸਟੈਲਰ ਨਿਊਜ਼ ), ਰਿਪੋਰਟ – ਗੌਰਵ ਮੜੀਆ।  ਪਿੰਡ ਬੂਟਾ ਵਿਖੇ ਬਣਨ ਵਾਲੀ ਨਾਜਾਇਜ਼ ਲਾਹਣ ਵੱਡੀ ਮਾਤਰਾ ਚ ਕਪੂਰਥਲਾ ਸਰਕਲ ਅਤੇ ਆਲੇ ਦੁਆਲੇ ਦੇ ਸਰਕਲ ਚ ਵਿੱਕ ਰਹੀ ਹੈ ਜਿਸ ਨਾਲ ਸ਼ਰਾਬ ਕਾਰੋਬਾਰੀਆਂ ਨੂੰ ਖਾਸਾ ਨੁਕਸਾਨ ਹੋ ਰਿਹਾ ਹੈ ਅਤੇ ਜਾਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਸਾਨੂੰ ਇਹ ਡਰ ਹੈ ਕਿ ਨਕਲੀ ਸ਼ਰਾਬ ਨਾਲ ਕੀਤੇ ਤਰਨਤਾਰਨ ਵਾਲਾ ਜਾਲੀ ਸ਼ਰਾਬ ਵਾਲਾ ਕਾਂਡ ਕਪੂਰਥਲਾ ਚ ਨਾ ਹੋ ਜਾਵੇ।

Advertisements

ਉਕਤ ਗੱਲਾਂ ਦਾ ਪ੍ਰਗਟਾਵਾ ਜਿਲਾ ਕਪੂਰਥਲਾ ਦੇ ਐਕਸਾਈਜ਼ ਕਾਰੋਬਾਰੀ ਰਮਨ ਅਰੋੜਾ ਅਤੇ ਪਰਮਜੋਤ ਸਿੰਘ ਵਾਲੀਆ ਨੇ ਕੀਤਾ ਸ਼ਨੀਵਾਰ ਨੂੰ ਸੁਲਤਾਨਪੁਰ ਲੋਧੀ ਰੋਡ ਤੇ ਐਕਸਾਈਜ਼ ਕਾਰੋਬਾਰੀਆਂ ਨੇ ਆਪਣੇ ਦਫਤਰ ਵਿਖੇ ਰੱਖੀ ਪ੍ਰੈਸ ਕਾਨਫਰੰਸ ‘ਚ ਕਪੂਰਥਲਾ ਸਰਕਲ ਚ ਵਿੱਕ ਰਹੀ ਨਾਜਾਇਜ਼ ਸ਼ਰਾਬ ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਾਫੀ ਲੰਬੇ ਸਮੇ ਤੋਂ ਕਪੂਰਥਲਾ ਅਤੇ ਆਲੇ ਦੁਆਲੇ ਦੇ ਖੇਤਰਾਂ ਚ ਬੂਟਾ ਪਿੰਡ ਤੋਂ ਕੁਝ ਨਾਜਾਇਜ਼ ਸ਼ਰਾਬ ਮਾਫੀਆ ਵਲੋਂ ਬਣਾਈ ਗਈ ਲਾਹਣ ਵੱਡੀ ਮਾਤਰਾ ਚ ਕਪੂਰਥਲਾ ਚ ਵਿੱਕ ਰਹੀ ਹੈ। ਜਿਲਾ ਪੁਲਿਸ ਅਤੇ ਐਕਸਾਈਜ਼ ਵਿਭਾਗ ਵਲੋਂ ਸਾਂਝੇ ਤੋਰ ਤੇ ਹਫਤੇ ਚ ਦੋ ਵਾਰ ਚੈਕਿੰਗ ਕਰਕੇ ਵੱਡੀ ਮਾਤਰਾ ਚ ਦਰਿਆ ਚ ਰੱਖੇ ਨਾਜਾਇਜ਼ ਲਾਹਣ ਦੇ ਡ੍ਰਮ ਨਸ਼ਟ ਕੀਤੇ ਜਾਂਦੇ ਹਨ ਪ੍ਰੰਤੂ ਫਿਰ ਵੀ ਹਰ ਵਾਰ ਹਜ਼ਾਰਾਂ ਟੰਨ ਨਾਜਾਇਜ਼ ਲਾਹਣ ਹਰ ਹਫਤੇ ਬੂਟਾ ਅਤੇ ਕੁਝ ਹੋਰ ਪਿੰਡਾਂ ਤੋਂ ਬਰਾਮਦ ਕੀਤੀ ਜਾਂਦੀ ਹੈ।

ਇਸ ਨਾਲ ਇਕ ਤਾਂ ਸਾਡੇ ਕਾਰੋਬਾਰ ਨੂੰ ਨੁਕਸਾਨ ਹੋ ਰਿਹਾ ਹੈ। ਦੂਜਾ ਸਭ ਤੋਂ ਵੱਡਾ ਨੁਕਸਾਨ ਆਮ ਜਨਤਾ ਨੂੰ ਹੋ ਰਿਹਾ ਹੈ ਨਕਲੀ ਸ਼ਰਾਬ ਦੇ ਸੇਵਨ ਨਾਲ ਕੀਤੇ ਤਰਨਤਾਰਨ ਕਾਂਡ ਕਪੂਰਥਲਾ ਚ ਨਾ ਵਾਪਰ ਜਾਵੇ ਜਿਥੇ ਨਕਲੀ ਸ਼ਰਾਬ ਨਾਲ ਕਰੀਬ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਸਾਡੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਨਾਜਾਇਜ਼ ਸ਼ਰਾਬ ਮਾਫੀਆ ਤੇ ਨੱਥ ਪਾਕੇ ਆਮ ਜਨਤਾ ਦਾ ਜੀਵਨ ਸੁਰੱਖਿਅਤ ਕੀਤਾ ਜਾਵੇ।

LEAVE A REPLY

Please enter your comment!
Please enter your name here