ਪਾਨ ਸੁਪਾਰੀ ਦੇ ਪੈਕੇਟ ਉੱਤੇ ਲਗਾਈ ਸਿੱਧੂ ਮੂਸੇਵਾਲੇ ਦੀ ਫ਼ੋਟੋ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਸ਼ੋਸ਼ਲ ਮੀਡੀਆ ਤੇ ਕੁੱਝ ਪੋਸਟਾਂ ਵਾਇਰਲ ਹੁੰਦੀਆਂ ਵੇਖ ਰਹੇ ਹਾਂ , ਜਿਸ ਵਿੱਚ ਸੁਪਾਰੀ ਪੈਕੇਟ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਗੀਤ 295 ਨੂੰ ਵੀ ਬ੍ਰਾਂਡਿੰਗ ਵਿੱਚ ਵਰਤਿਆਂ ਗਿਆ ਹੈ। ਸਿੱਧੂ  ਨੇ ਆਪਣੀ ਗੀਤਕਾਰੀ ਦੁਆਰਾ ਲੋਕਾਂ ਦੇ ਦਿਲਾਂ ਵਿੱਚ ਅਜਿਹੀ ਥਾਂ ਬਣਾਈ ਹੈ ਜੋ ਕੋਈ ਹੋਰ ਕਲਾਕਾਰ ਨਹੀਂ ਬਣਾ ਸਕਿਆ।

Advertisements

ਸਿੱਧੂ ਭਾਵੇਂ ਇਸ ਜਹਾਨ ਤੋਂ ਤੁਰ ਗਿਆ ਹੈ ਪਰ ਉਸਦੇ ਪ੍ਰਸ਼ੰਸਕ ਉਸਦੇ ਗੀਤਾਂ ਵਿੱਚ ਉਸਦੀ ਮੌਜੂਦਗੀ ਮਹਿਸੂਸ ਕਰਦੇ ਹਨ। ਫਿਲਹਾਲ, ਉਹ ਸੁਪਾਰੀ ਦੀ ਬ੍ਰਾਡਿੰਗ ਤੇ ਵਰਤੀ ਗਈ ਸਿੱਧੂ ਮੂਸੇਵਾਲੇ ਦੀ ਤਸਵੀਰ ਤੇ ਪ੍ਰਤੀਕਿਰਿਆ ਕਰਨ ਵਿੱਚ ਰੁੱਝੇ ਹੋਏ ਹਨ। ਵਾਇਰਲ ਪੋਸਟਾਂ ਵਿੱਚ ਅਸੀਂ ਕੁੱਝ ਸੁਪਾਰੀ ਪੈਕੇਟ ਵੇਖ ਸਕਦੇ ਹਾਂ ਜਿਸ ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ। ਇੰਨ੍ਹਾਂ ਹੀ ਨਹੀਂ, ਸਿੱਧੂ ਨਾਲ ਜੁੜੀਆਂ ਕੁਝ ਹੋਰ ਚੀਜ਼ਾਂ ਜਿਵੇਂ ਉਨ੍ਹਾਂ ਦੇ ਗੀਤ 295 ਨੂੰ ਵੀ ਬ੍ਰਾਂਡਿੰਗ ਵਿੱਚ ਵਰਤਿਆ ਗਿਆ ਹੈ।

LEAVE A REPLY

Please enter your comment!
Please enter your name here