300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੀ ਢਾਈ ਸਾਲ ਦੀ ਬੱਚੀ, ਬਚਾਉਣ ਲਈ ਰੋਬੋਟਿਕ ਮਾਹਰ ਜੁੱਟੇ

ਮੱਧ ਪ੍ਰਦੇਸ਼ (ਦ ਸਟੈਲਰ ਨਿਊਜ਼)। ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਵਿੱਚ ਬੋਰਵੈੱਲ ’ਚ ਡਿੱਗੀ ਢਾਈ ਸਾਲ ਦੀ ਬੱਚੀ ਨੂੰ ਬਚਾਉਣ ਲਈ ਜਾਰੀ ਮੁਹਿੰਮ ਵਿੱਚ ਤੀਜੇ ਦਿਨ ਵੀਰਵਾਰ ਨੂੰ ਰੋਬੋਟਿਕ ਮਾਹਰਾਂ ਦੀ ਇੱਕ ਟੀਮ ਸ਼ਾਮਲ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਮੁੰਗਾਵਲੀ ਪਿੰਡ ਦੇ ਇੱਕ ਖੇਤ ਵਿੱਚ 300 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੀ ਬੱਚੀ ਨੂੰ ਬਚਾਉਣ ਲਈ ਵੀਰਵਾਰ ਰੋਬੋਟਿਕ ਮਾਹਰਾਂ ਦੀ ਇੱਕ ਟੀਮ ਵੀ ਮੁਹਿੰਮ ਸ਼ਾਮਿਲ ਹੋਈ।

Advertisements

ਜ਼ਿਲ੍ਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆਂ ਕਿ ਬੱਚੀ ਨੂੰ ਬੋਰਵੈੱਲ ਵਿੱਚ ਇਕ ਪਾਈਪ ਜ਼ਰੀਏ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਘਟਨਾ ਦੇ 46 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਮਗਰੋਂ ਬੱਚੀ ਨੂੰ ਬੋਰਵੈੱਲ  ਵਿੱਚੋਂ ਬਾਹਰ ਕੱਢਣ ਦਾ ਕੰਮ ਹੋਰ ਵਧੇਰੇ ਮੁਸ਼ਕਲ ਹੋ ਗਿਆ ਹੈ ਕਿਉਂਕਿ ਉਹ 30 ਫੁੱਟ ਤੋਂ ਹੋਰ ਹੇਠਾਂ ਖਿਸਕ ਕੇ ਕਰੀਬ 100 ਫੁੱਟ ਦੀ ਡੂੰਘਾਈ ਵਿੱਚ ਫਸ ਗਈ।

ਰੋਬੋਟਿਕ ਟੀਮ ਦੇ ਮੁੱਖ ਮਹੇਸ਼ ਆਰੀਆ ਨੇ ਘਟਨਾ ਵਾਲੀ ਥਾਂ ਤੇ ਪੱਤਰਕਾਰ ਨੂੰ ਦੱਸਿਆ ਕਿ ਅਸੀਂ ਜਾਣਕਾਰੀ ਇਕਠੀ ਕਰਨ ਲਈ ਰੋਬੋਟ ਨੂੰ ਬੋਰਵੈੱਲ ਵਿੱਚ ਉਤਾਰਿਆ ਹੈ ਤੇ ਉਸ ਤੋਂ ਪ੍ਰਾਪਤ ਤਸਵੀਰਾਂ ਨੂੰ ਅਸੀਂ ਬੱਚੀ ਦੀ ਸਥਿਤੀ ਜਾਣਨ ਲਈ ਸਕੈਨ ਕਰ ਕੇ ਡਾਟਾ ਨੂੰ ਪ੍ਰੋਸੈੱਸ ਕਰ ਰਹੇ ਹਾਂ। ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।  

LEAVE A REPLY

Please enter your comment!
Please enter your name here