ਅਣਪਛਾਤੇ ਨੌਜਵਾਨਾਂ ਵਲੋਂ ਯੁਵਕ ਦੇ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਕੀਤਾ ਜਖਮੀ

ਦਸੂਹਾ (ਦ ਸਟੈਲਰ ਨਿਊਜ਼)। ਰਿਪੋਰਟ- ਮਨੂੰ ਰਾਮਪਾਲ। ਦਸੂਹਾ ਦੇ ਪਿੰਡ ਪਵਾਂ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬਾਹਰੋਂ ਆਏ ਕੁਝ ਨੌਜਵਾਨਾ ਨੇ ਪਿੰਡ ਦੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਸ਼ਾਮ 8 ਵਜੇ ਲਖਵਿੰਦਰ ਸਿੰਘ ਜੋ ਮੁਕੇਰੀਆਂ ਵਿਚ ਕਿਸੇ ਪ੍ਰਾਈਵੇਟ ਬੱਸ ਵਿੱਚ ਕੰਮ ਕਰਦਾ ਹੈ ਸ਼ਾਮ ਸਮੇਂ 5 ਤੋਂ 6 ਨੌਜਵਾਨਾਂ ਵੱਲੋਂ ਉਸ ਨੂੰ ਘਰ ਤੋਂ ਬਾਹਰ ਬੁਲਾ ਕੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ । ਜਾਣਕਾਰੀ ਮੁਤਾਬਕ ਗੋਲੀਆਂ ਉਸ ਦੇ ਪੇਟ ਵਿੱਚ ਲੱਗੀਆਂ ਹਨ ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਦੇ ਸ੍ਰੀ ਮਾਨ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

Advertisements

ਜ਼ਖ਼ਮੀ ਹੋਏ ਲਖਵਿੰਦਰ ਨੇ ਦੱਸਿਆ ਕਿ ਮੇਰੇ ਤੇ ਹਮਲਾ ਕਰਨ ਵਾਲਾ ਪਿੰਡ ਜਲੋਟਾ ਦਾ ਬੰਟੀ ਹੈ ਉਸ ਦੀ ਪਤਨੀ ਨੇ ਦੱਸਿਆ ਮੇਰੇ ਪਤੀ ਨੇ ਮੁਕੇਰੀਆਂ ਕਿਸੇ ਝਗੜੇ ਨੂੰ ਹੁੰਦੇ ਦੇਖ ਕੇ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਦੀ ਰੰਜਸ਼ ਤਹਿਤ ਇਹ ਹਮਲਾ ਕਰਨ ਕੀਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਗੁਆਂਢੀਆਂ ਦੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਚੁੱਕੀ ਹੈ ਡੀਐਸਪੀ ਦਸੂਹਾ ਬਲਵੀਰ ਸਿੰਘ ਨੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰ ਬੰਟੀ ਦੇ ਕੁਝ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤ ਵਿਚ ਲੈ ਕੇ ਪੁਲਿਸ ਪੁੱਛਗਿੱਛ ਕਰ ਰਹੀ ਹੈ । ਜਲਦੀ ਹੀ ਹਮਲਾਵਰ ਪੁਲਸ ਦੀ ਪਕੜ ਵਿੱਚ ਆ ਜਾਣਗੇ। ਸੂਤਰਾਂ ਮੁਤਾਬਕ ਪੁਲਿਸ ਇਹ ਮਾਮਲਾ ਡਰੱਗ ਦਾ ਨਾ ਹੋਵੇ ਇਸ ਦ੍ਰਿਸ਼ਟੀ ਕੋਣ ਤੋਂ ਵੀ ਜਾਚ ਕਰ ਰਹੀ ਹੈ।

LEAVE A REPLY

Please enter your comment!
Please enter your name here