Friday, October 23, 2026
Home National 12ਵੀਂ ਦੀ ਪ੍ਰੀਖਿਆਂ ਵਿੱਚੋਂ ਘੱਟ ਨੰਬਰ ਆਉਣ ਕਾਰਨ 19 ਸਾਲਾਂ ਲੜਕੇ ਨੇ...

12ਵੀਂ ਦੀ ਪ੍ਰੀਖਿਆਂ ਵਿੱਚੋਂ ਘੱਟ ਨੰਬਰ ਆਉਣ ਕਾਰਨ 19 ਸਾਲਾਂ ਲੜਕੇ ਨੇ ਕੀਤੀ ਖੁਦਕੁਸ਼ੀ

ਅਬੋਹਰ (ਦ ਸਟੈਲਰ ਨਿਊਜ਼)। ਪਿੰਡ ਪੰਨੀਵਾਲਾ ਮਾਹਲਾ ਦੇ ਵਸਨੀਕ ਤੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰੀਖਿਆਂ ਦੇ ਨਤੀਜਿਆਂ ਵਿੱਚ ਘੱਟ ਨੰਬਰ ਆਉਣ ਕਾਰਨ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ 19 ਸਾਲਾ ਅਰਵਿੰਦਰ ਪੁੱਤਰ ਇੰਦਰਪਾਲ ਦੇ ਭਰਾ ਸੁਨੀਲ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ। ਉਨ੍ਹਾਂ ਦੱਸਿਆਂ ਕਿ ਪਿਛਲੇਂ ਦਿਨੀਂ ਪਿੰਡ ਕਾਲਰਖੇੜਾ ਦੇ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਦਾ ਪੇਪਰ ਦਿੱਤਾ ਸੀ ਅਤੇ ਉਸ ਦੇ ਪ੍ਰੀਖਿਆਂ ਦੇ ਨਤੀਜਿਆਂ ਵਿੱਚ ਸਿਰਫ਼ 60 ਫੀਸਦੀ ਅੰਦ ਹੀ ਆਏ ਸਨ।

Advertisements

ਜਦਕਿ ਉਸਨੂੰ ਉਮੀਦ ਸੀ ਕਿ ਉਸ ਦੇ ਅੰਕ ਚੰਗੇ ਆਉਣਗੇ ਅਤੇ ਉਹ ਨੌਕਰੀ ਹਾਸਲ ਕਰ ਲਵੇਗਾ, ਇਸ ਕਾਰਨ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਕਾਫ਼ੀ ਪਰੇਸ਼ਾਨ ਸੀ। ਬੀਤੀ ਰਾਤ ਸਾਰਾ ਪਰਿਵਾਰ ਸੌਂ ਰਿਹਾ ਸੀ ਕਿ ਸਵੇਰੇ ਉਨ੍ਹਾਂ ਵੇਖਿਆਂ ਕਿ ਅਰਵਿੰਦਰ ਕਮਰੇ ਵਿੱਚ ਛੱਤ ਨਾਲ ਪੱਖੇ ਨਾਲ ਲਟਕ ਰਿਹਾ ਸੀ ਅਤੇ ਉਨ੍ਹਾਂ ਨੇ ਤੁਰੰਤ ਉਸਨੂੰ ਹੇਠਾਂ ਲਾਇਆ, ਪਰ ਉਸਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here