Thursday, October 15, 2026
Home National ਪਤੀ ਪਤਨੀ ਦਾ ਚੱਲਦਾ ਸੀ ਤਲਾਕ ਦਾ ਕੇਸ, ਗੁੱਸੇ ਵਿੱਚ ਆ ਕੇ...

ਪਤੀ ਪਤਨੀ ਦਾ ਚੱਲਦਾ ਸੀ ਤਲਾਕ ਦਾ ਕੇਸ, ਗੁੱਸੇ ਵਿੱਚ ਆ ਕੇ ਨੌਜਵਾਨ ਨੇ ਤੋੜੀ ਜੱਜ ਦੀ ਕਾਰ

ਕੇਰਲ (ਦ ਸਟੈਲਰ ਨਿਊਜ਼)।  ਕੇਰਲ ਵਿੱਚ ਪਤਨਤਿੱਟਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਫੈਮਲੀ ਕੋਰਟ ਦੇ ਜੱਜ ਦੀ ਕਾਰ ਤੋੜ ਦਿੱਤੀ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਵਿਅਕਤੀ ਅਦਾਲਤ ਦੀ ਸੁਣਵਾਈ ਦੌਰਾਨ ਗੁੱਸੇ ਵਿੱਚ ਆ ਗਿਆ ਤੇ ਅਦਾਲਤ ਦੇ ਬਾਹਰ ਆ ਕੇ ਉਸਨੇ ਜੱਜ ਦੀ ਕਾਰ ਤੇ ਆਪਣਾ ਗੁੱਸਾ ਕੱਢਿਆ। ਉਸਨੇ ਕਾਰ ਦੀਆਂ ਸਾਰੀਆਂ ਬਾਰੀਆਂ ਤੋੜ ਦਿੱਤੀਆਂ ਅਤੇ ਵਿੰਡ ਸਕਰੀਨ ਨੂੰ ਵੀ ਨੁਕਸਾਨ ਪਹੁੰਚਾਇਆ।

Advertisements

ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਆਪਣੀ ਪਤਨੀ ਨਾਲ ਝਗੜੇ ਵਿੱਚ ਖੁਦ ਆਪਣੀ ਪੈਰਵੀ ਕਰ ਰਹੇ ਮੁਲਜ਼ਮ ਨੇ ਦਾਅਵਾ ਕੀਤਾ ਕਿ ਉਸਨੂੰ ਅਦਾਲਤ ਤੋਂ ਨਿਆ ਨਹੀਂ ਮਿਲ ਰਿਹਾ ਹੈ। ਉਸ ਦੀ ਪਤਨੀ ਨੇ ਅਦਾਲਤ ਵਿੱਚ ਤਲਾਕ ਦੀ ਪਟੀਸ਼ਨ ਦਰਜ ਕਰਵਾਈ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਦੋਸ਼ ਲਾ ਰਿਹਾ ਕਿ ਉਸਦੀ ਪਤਨੀ ਦਾ ਵਕੀਲ ਅਤੇ ਜੱਜ ਮਿਲ ਕੇ ਉਸ ਖਿਲਾਫ ਕੰਮ ਕਰ ਰਹੇ ਹਨ ਅਤੇ ਉਸਦਾ ਪੱਖ ਸਹੀ ਢੰਗ ਨਾਲ ਨਹੀਂ ਸੁਣਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here