ਪੁਲਿਸ ਨੇ ਕੀਤਾ ਪ੍ਰਗਤੀ ਲੁੱਟਕਾਂਡ ਦਾ ਵੱਡਾ ਖੁਲਾਸਾ, ਲੁਟੇਰਿਆਂ ਨੇ ਕਰਜ਼ਾਂ ਚੁਕਾਉਣ ਲਈ ਕੀਤੀ ਸੀ ਲੁੱਟ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਦਿਨ-ਦਿਹਾੜੇ ਹੋਏ ਲੁੱਟਕਾਂਡ ਮਾਮਲੇ ਵਿੱਚ ਪੁਲਿਸ ਨੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 5 ਲੱਖ ਰੁਪਏ ਬਰਾਮਦ ਕੀਤੇ ਹਨ, ਪਰ ਪੁਲਿਸ ਨੂੰ ਸ਼ਕ ਸੀ ਕਿ ਲੁੱਟੀ ਗਈ ਰਕਮ ਕਰੀਬ 50 ਲੱਖ ਰੁਪਏ ਤੱਕ ਹੋ ਸਕਦੀ ਹੈ। ਇੰਨਾਂ ਹੀ ਨਹੀਂ ਇਸ ਲੁੱਟ ਦਾ ਮਾਸਟਰਮਾਈਂਡ ਓਮੀਆ ਇੰਟਰਪ੍ਰਾਈਜ਼ ਕੰਪਨੀ ਵਿੱਚ ਕੰਮ ਕਰਦਾ ਹੈ।

Advertisements

ਪੁਲਿਸ ਦੇ ਮੁਤਾਬਕ ਉਸਮਾਨ ਅਤੇ ਪ੍ਰਦੀਪ ਇਸ ਵਾਰਦਾਤ ਦੇ ਮਾਸਟਰਮਾਈਂਡ ਹਨ, ਉਸਮਾਨ ਨੂੰ ਚਾਂਦਨੀ ਚੌਂਕ ਦੇ ਇਲਾਕੇ ਦੀ ਆਵਾਜਾਈ ਬਾਰੇ ਸਾਰੀ ਜਾਣਕਾਰੀ ਸੀ, ਕਿਉਂਕਿ ਕਈ ਸਾਲਾਂ ਤੋਂ ਇੱਕ ਈ-ਕਾਮਰਸ ਕੰਪਨੀ ਵਿੱਚ ਕੋਰਿਅਲ ਬੋਆਏ ਦੇ ਤੌਰ ਤੇ ਕੰਮ ਕਰ ਚੁੱਕਾ ਸੀ। ਉਸਮਾਨ ਨੇ ਬੈਂਕ ਤੋਂ ਲੱਖਾਂ ਦਾ ਕਰਜ਼ਾਂ ਚੁੱਕਿਆ ਸੀ ਅਤੇ ਕ੍ਰਿਕੇਟ ਵਿੱਚ ਵੀ ਸੱਟੇ ਦਾ ਪੈਸਾ ਹਾਰ ਚੁੱਕਾ ਸੀ। ਕਰਜ਼ਾਂ ਲਾਉਣ ਲਈ ਉਸ ਨੇ ਇਸ ਲੁੱਟ ਨੂੰ ਅੰਦਾਮ ਦਿੱਤਾ ਸੀ।

LEAVE A REPLY

Please enter your comment!
Please enter your name here