Wednesday, October 21, 2026
Home Chandigarh ਪੰਜਾਬੀ ਗਾਇਕ ਰਣਜੀਤ ਸਿੱਧੂ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ

ਪੰਜਾਬੀ ਗਾਇਕ ਰਣਜੀਤ ਸਿੱਧੂ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬੀ ਗਾਇਕ ਰਣਜੀਤ ਸਿੱਧੂ ਵੱਲੋਂ ਆਪਣੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਰੇਲਵੇ ਟਰੈਕ ਤੋਂ ਰਾਤ ਨੂੰ ਇੱਕ ਲਾਸ਼ ਮਿਲੀ ਸੀ ਜਿਸ ਨੂੰ ਜੀ.ਆਰ.ਪੀ. ਚੌਂਕੀ ਵਿੱਚ ਸ਼ਨਾਖ਼ਤ ਲਈ ਰੱਖਿਆ ਗਿਆ ਸੀ ਤੇ ਉਸਦੀ ਸ਼ਨਾਖ਼ਤ ਰਣਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੁਨਾਮ ਵਜੋਂ ਹੋਈ ਹੈ।

Advertisements

ਰਣਜੀਤ ਸਿੰਘ ਦੀ ਪਤਨੀ ਨੇ ਬਿਆਨ ਦਿੱਤਾ ਕਿ ਉਸਦੇ ਰਿਸ਼ਤੇਦਾਰਾਂ ਨਾਲ ਉਸਦਾ ਲੈਣ-ਦੇਣ ਦਾ ਝਗੜਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here