ਬੀਐੱਸਐੱਫ ਨੂੰ ਸਤਲੁਜ ਦਰਿਆ ਵਿੱਚ ਤੈਰਦੀ ਮਿਲੀ ਔਰਤ ਦੀ ਲਾਸ਼

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਬੀ.ਐੱਸ.ਐੱਫ. ਦੀ ਬੋਟ ਨਾਕਾ ਪਾਰਟੀ ਨੂੰ ਪਾਕਿਸਤਾਨ ਵਾਲੇਂ ਪਾਸਿਓਂ ਕੱਪੜੇ ਵਿੱਚ ਲਪੇਟੀ ਹੋਈ ਸਤਲੁਜ ਦਰਿਆ ਵਿੱਚ ਤੈਰਦੀ ਇੱਕ ਔਰਤ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਚਾਦਰ ਵਿੱਚ ਲਪੇਟ ਕੇ ਰੱਸੀਆਂ ਨਾਲ ਇਸ ਤਰ੍ਹਾਂ ਬੰਨ੍ਹਿਆਂ ਗਿਆ ਹੈ, ਜਿਸ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ।

Advertisements

ਬੀ.ਐੱਸ.ਐੱਫ. ਵੱਲੋਂ ਜਾਂਚ ਕੀਤੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਲਾਸ਼ ਕਿਸੇ ਔਰਤ ਦੀ ਹੈ ਪਰ ਇਹ ਨਹੀਂ ਪਤਾ ਲੱਗ ਪਾਇਆ ਕਿ ਔਰਤ ਪਾਕਿਸਤਾਨੀ ਹੈ ਜਾਂ ਭਾਰਤੀ? ਬੀ.ਐੱਸ.ਐੱਫ. ਅਤੇ ਪੁਲਿਸ ਵੱਲੋਂ ਬਰਾਮਦ ਲਾਸ਼ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here