
ਦਿੱਲੀ (ਦ ਸਟੈਲਰ ਨਿਊਜ਼)। ਇੰਟਰਪੋਲ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰ ਵਿਕਰਮ ਬਰਾੜ ਅਤੇ ਕਪਿਲ ਸਾਂਗਵਾਨ ਖਿਲਾਫ ਰੈੱਡ ਨੋਟਿਸ ਜਾਰੀ ਕੀਤਾ ਹੈ। ਇਹ ਰੈੱਡ ਕਾਰਨਰ ਨੋਟਿਸ ਭਾਰਤੀ ਜਾਂਚ ਏਜੰਸੀ ਦੀ ਬੇਨਤੀ ਤੇ ਜਾਰੀ ਕੀਤਾ ਗਿਆ ਹੈ। ਮੁੰਬਈ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੌਰਭ ਮਹਾਕਾਲ ਨੇ ਮੁੰਬਈ ਪੁਲਿਸ ਦੇ ਸਾਹਮਣੇ ਵਿਕਰਮ ਬਰਾੜ ਅਤੇ ਉਸਦੇ ਤਿੰਨ ਸਾਥੀਆਂ ਦਾ ਨਾਮ ਵੀ ਲਿਆ ਹੈ।

ਗੈਂਗਸਟਰ ਵਿਕਰਮ ਬਰਾੜ ਤੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੇ ਪੱਤਰ ਭੇਜਣ ਦੇ ਦੋਸ਼ ਹੈ। ਇਨ੍ਹਾਂ ਗੈਂਗਸਟਰਾਂ ਤੇ ਪਹਿਲੇ ਵੀ ਕਈ ਮੁਕੱਦਮੇ ਦਰਜ਼ ਹਨ। ਜਿਸ ਕਾਰਨ ਇਹ ਗੈਂਗਸਟਰ ਵਿਦੇਸ਼ ਭੱਜ ਗਏ ਅਤੇ ਉੱਥੇਂ ਰਹਿ ਕੇ ਹੀ ਭਾਰਤ ਵਿਰੋਧੀ ਗਤਿਵਿਧੀਆਂ ਚੱਲ ਰਹੇ ਹਨ।











