ਨਿਊਯਾਰਕ (ਦ ਸਟੈਲਰ ਨਿਊਜ਼)। ਕੈਲੀਫੋਰਨੀਆਂ ਦੀ ਨਾਮੀਂ ਫੁੱਟਬਾਲ ਖਿਡਾਰਣ ਥਾਲੀਆ ਚਾਵੇਰੀਆ ਘਰ ਵਿੱਚ ਮ੍ਰਿਤਕ ਪਾਈ ਗਈ। ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੀ ਮਹਿਲਾ ਫੁੱਟਬਾਲ ਖਿਡਾਰਣ ਥਾਲੀਆ ਚਾਵੇਰੀਆ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ, ਜੋ ਕਿ 20 ਸਾਲ ਦੀ ਸੀ।
ਉਸ ਦੇ ਇੱਕ ਰੂਮਮੇਟ ਨੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਚਾਵੇਰੀਆ ਦੇ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਹੈ।