ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਗਠਨ, ਗੈਰ ਕਾਨੂੰਨੀ ਮਾਈਨਿੰਗ ਵਾਲੇ ਖੇਤਾਂ ਦਾ ਦੌਰਾ

ਮੁਕੇਰੀਆਂ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ: ਮੁਕੇਰੀਆਂ ਦੇ ਪਿੰਡ ਮਹਿਤਪੁਰ, ਬਰੋਟਾ, ਪੰਡੋਰੀ, ਮਨਸੂਰਪੁਰ ਤੇ ਬਿਸ਼ਨਪੁਰ ਵਿੱਚ ਵਾਹੀਯੋਗ ਜਮੀਨਾਂ ਉੱਤੇ ਬਹੁਤ ਡੂੰਗੀ ਗੈਰ ਕਾਨੂੰਨੀ ਮਾਈਨਿੰਗ ਬਰਸਾਤਾਂ ਵਿਚ ਵੀ ਧੜੱਲੇ ਨਾਲ ਚੱਲੀ ਹੋਈ ਹੈ ਜਿਸ ਕਰਕੇ ਬਹੁਤ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਹੁੰਦੀਆ ਜਾਂ ਰਹੀਆ ਹਨ।

Advertisements

ਅੱਜ ਇਨ੍ਹਾਂ ਪਿੰਡਾਂ ਦੇ ਪੀੜਤ ਕਿਸਾਨਾਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਇਕੱਠ ਕਰਕੇ ਇਲਾਕੇ ਵਿੱਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਤੇ ਕਰੈਸ਼ਰ ਮਾਫ਼ੀਆ ਦੀ ਗੁੰਡਾਗਰਦੀ ਨੂੰ ਬੰਦ ਕਰਵਾਉਣ ਲਈ 15 ਮੈਂਬਰੀ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਕੀਤਾ। ਇਸ ਮੌਕੇ ਧਰਮਿੰਦਰ ਸਿੰਘ ਮੁਕੇਰੀਆਂ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਬੋਲਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਸਾਡੇ ਪਿੰਡ, ਖੇਤ, ਨਹਿਰਾਂ, ਸੜਕਾਂ, ਵਾਤਾਵਰਣ ਨੂੰ ਹਰ ਪੱਖ ਤੋਂ ਤਬਾਹ ਕਰ ਰਿਹਾ ਹੈ ਮਾਈਨਿੰਗ ਕਰਕੇ ਰੋਜ਼ ਬਹੁਤ ਹਾਦਸੇ ਬਾਪਰ ਰਹੇ ਹਨ ਇਸ ਵਿਰੁੱਧ ਤਕੜੇ ਸੰਘਰਸ਼ ਲੜਣ ਦੀ ਲੋੜ ਹੈ। ਇਸ ਮੌਕੇ ਪਿੰਡਾਂ ਦੇ ਕਿਸਾਨਾਂ ਨੇ ਫ਼ਸਲਾਂ ਲੱਗੀਆਂ ਹੋਇਆ ਆਪਣੀਆਂ ਜ਼ਮੀਨਾਂ ਵੀ ਦਿਖਾਇਆ, ਜਿਨ੍ਹਾਂ ਨਾਲ ਲਗਦੇ ਜ਼ਮੀਨ ਉੱਤੇ 50 ਫੁੱਟ ਤੋਂ ਜ਼ਿਆਦਾ ਡੂੰਘੀ ਗੈਰ ਕਾਨੂੰਨੀ ਮਾਈਨਿੰਗ ਚੱਲੀ ਹੋਈ ਹੈ ਜਿਸ ਦੇ ਨਾਲ ਲਗਦੇ ਗੰਨੇ ਦੀ ਫ਼ਸਲ ਸਣੇ ਖੇਤ ਡੂੰਘੀ ਮਾਈਨਿੰਗ ਕਰਕੇ ਖ਼ਰਾਬ ਹੋ ਰਹੀ ਹੈ।

ਇਸ ਮੌਕੇ ਸਵਰਨ ਸਿੰਘ ਜਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਜਿਨ੍ਹਾਂ ਨੇ ਹਰ ਐਕਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕਰਨੈਲ ਸਿੰਘ, ਜਗਦੇਵ ਸਿੰਘ, ਬਲਦੇਵ ਸਿੰਘ, ਰਾਜੇਸ਼ ਕੁਮਾਰ, ਗੁਲਜ਼ਾਰ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ, ਬਲਦੇਵ ਸਿੰਘ ਕੌਲਪੁਰ, ਗੁਰਨਾਮ ਸਿੰਘ, ਹਰਜਿੰਦਰ ਸਿੰਘ, ਖੁਸ਼ਵੰਤ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ, ਬਲਜੀਤ ਸਿੰਘ, ਕਿਸ਼ਨ ਸਿੰਘ, ਸਿਮਰਨਪ੍ਰੀਤ, ਤਰਲੋਕ ਸਿੰਘ, ਲੰਬਰਦਾਰ ਬਰੋਟਾ ਆਦਿ ਵੱਡੀ ਗਿਣਤੀ ਕਿਸਾਨ ਇਸ ਮੀਟਿੰਗ ਵਿੱਚ ਹਾਜ਼ਰ ਰਹੇ।

LEAVE A REPLY

Please enter your comment!
Please enter your name here