
ਬਠਿੰਡਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਠਿੰਡਾ ਦੇ ਰਹਿਣ ਵਾਲੇ ਗੁਰਚਰਨ ਸਿੰਘ ਨਾਲ 7 ਲੱਖ 43 ਹਜ਼ਾਰ ਰੁਪਏ ਦੀ ਠੱਗੀ ਹੋਣ ਦੀ ਖਬਰ ਮਿਲੀ ਹੈ।ਗੁਰਚਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੋਤੀ ਸਿਮਰਨ ਵਿਦੇਸ਼ ਜਾਣਾ ਚਾਹੁੰਦੀ ਸੀ। ਸੈਕਟਰ-17 ਸਥਿਤ ਬੀ.ਬੀ, ਕਾਊਂਸਲ ਕੋਲ ਗਏ ਕੰਪਨੀ ਨੇ ਉਹਨਾਂ ਨੂੰ ਕਿਹਾ ਕਿ ਉਹ ਕਰਜ਼ਾ ਦੇ ਕੇ ਗਰੀਬ ਬੱਚਿਆ ਨੂੰ ਵਿਦੇਸ਼ ਭੇਜਦੇ ਹਨ ਅਤੇ ਸਿਮਰਨ ਨੇ ਵਿਦੇਸ਼ ਦਾ ਵੀਜ਼ਾ ਲਵਾਉਣ ਲਈ ਹਾਮੀ ਭਰ ਦਿੱਤੀ।

ਕੰਪਨੀ ਨੇ ਆਫਰ ਲੈਟਰ ਦੇ 12 ਹਜ਼ਾਰ ਅਤੇ ਫਾਈਲ ਪ੍ਰੋਸੈੱਸ ਫੀਸ 35 ਹਜ਼ਾਰ ਲੈ ਲਏ। ਇਸਤੋ ਬਾਅਦ ਰਵਿੰਦਰ ਸਿੰਘ, ਮਨਪ੍ਰੀਤ ਬਰਾੜ ਨੇ 11 ਲੱਖ 50 ਹਜ਼ਾਰ ਕਰਜ਼ਾ ਦਿਵਾਉਣ ਲਈ ਕਾਗਜ਼ਾਤ ਚੈੱਕ ਕਰਵਾਏ ਅਤੇ ਇੰਸ਼ੋਰੈਸ ਲਈ 1 ਲੱਖ 80 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਅਤੇ ਜੀ.ਆਈ.ਸੀ ਫ਼ੀਸ ਲਈ 15 ਦਿਨਾਂ ਵਿੱਚ 4 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਅਤੇ 17 ਜੂਨ ਨੂੰ ਆਫਰ ਲੈਟਰ ਮਿਲ ਗਿਆ ਅਤੇ ਸਿਮਰਨ ਨੇ ਜਦੋ ਕੈਂਬਰੀਆ ਕਾਲਜ ਦਾ ਆਫ਼ਰ ਲੈਟਰ ਚੈੱਕ ਕਰਵਾਇਆ ਤਾਂ ਉਹ ਜਾਅਲੀ ਨਿਕਲਿਆ।
ਉਹਨਾਂ ਨੇ ਕੰਪਨੀ ਤੋ ਪੈਸੇ ਵਾਪਸ ਮੰਗੇ ਪਰ ਉਹਨਾਂ ਨੇ ਪੈਸੇ ਨਹੀ ਵਾਪਸ ਕੀਤੇ 7 ਲੱਖ 43 ਹਜ਼ਾਰ 248 ਰੁਪਏ ਦਿੱਤੇ ਫਿਰ ਵੀ ਪੋਤੀ ਦਾ ਵੀਜ਼ਾ ਨਹੀ ਲੱਗਿਆ। ਸੈਕਟਰ-17 ਥਾਣਾ ਪੁਲਸ ਨੇ ਉਕਤ ਕੰਪਨੀ ਅਤੇ ਉਸਦੇ ਅਧਿਕਾਰੀਆਂ ਤੇ ਮਾਮਲਾ ਦਰਜ ਕੀਤਾ ਹੈ।












