ਜਵਾਹਰ ਨਵੋਦਿਆ ਵਿਦਿਆਲਿਆ ਪ੍ਰਬੰਧਕੀ ਕਮੇਟੀ ਦੀ ਹੋਈ ਅਹਿਮ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਵਾਹਰ ਨਵੋਦਿਆ ਵਿਦਿਆਲਿਆ ਪ੍ਰਬੰਧਕੀ ਕਮੇਟੀ ਦੀ ਅਹਿਮ ਮੀਟਿੰਗ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜਨਰਲ) ਹੁਸ਼ਿਆਰਪੁਰ ਵਿਓਮ ਭਾਰਦਵਾਜ ਨੇ ਕੀਤੀ। ਵਿਦਿਆਲਿਆ ਦੇ ਪ੍ਰਿੰਸੀਪਲ ਰੰਜੂ ਦੁੱਗਲ ਨੇ ਵਿਦਿਆਲਿਆ ਦੀਆਂ ਮੁੱਖ ਪ੍ਰਾਪਤੀਆਂ ਬਾਰੇ ਦੱਸਦਿਆਂ ਸਾਰਿਆਂ ਦਾ ਸਵਾਗਤ ਕੀਤਾ। ਸਾਲ ਭਰ ਹੋਣ ਵਾਲੇ ਕੰਮਾਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕੰੰਮਾਂ ਵਿਚ ਜ਼ਿਲ੍ਹੇ ਦੇ ਸਬੰਧਿਤ ਮਹਿਕਮਿਆਂ ਦੇ ਹਾਜ਼ਰ ਅਫਸਰਾਂ ਨਾਲ਼ ਚਰਚਾ ਕੀਤੀ ਗਈ, ਸਾਰਿਆਂ ਦੇ ਸਾਰਥਿਕ ਸੁਝਾਅ ਮੰਗੇ ਗਏ ਅਤੇ ਫਿਰ ਸਹਾਇਕ ਕਮਿਸ਼ਨਰ ਨੇ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ।

Advertisements

ਨਿੰਮ, ਬੋਹੜ, ਪਿੱਪਲ ਬੂਟਿਆਂ ਦੀ ਤ੍ਰਿਵੇਣੀ ਲਾਈ ਗਈ। ਆਨਰੇਰੀ ਕੈਪਟਨ ਲਾਲ ਸਿੰਘ ਵੱਲੋਂ ਹਮੇਸ਼ਾ ਵਾਂਗ ਇਸ ਵਾਰ ਵੀ ਬੂਟੇ ਅਤੇ ਸਜਾਵਟੀ ਵੇਲਾਂ ਦਾ ਤੋਹਫ਼ਾ ਦਿੱਤਾ ਗਿਆ। ਸਹਾਇਕ ਕਮਿਸ਼ਨਰ ਨੇ ਅਕੈਡਮਿਕ ਬਲਾਕ, ਲਾਇਬ੍ਰੇਰੀ, ਸਾਇੰਸ ਪਾਰਕ, ਥਿਏਟਰ ਵਰਕਸ਼ਾਪ, ਮੈਸ, ਰਸੋਈ, ਖੇਡ ਮੈਦਾਨਾਂ ਅਤੇ ਹੋਸਟਲ ਨੂੰ ਦੇਖ ਕੇ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ  ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੇ ਨਾਲ਼ ਚੱਲਦਿਆਂ ਦੇਸ਼ ਅਤੇ ਵਿਸ਼ਵ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਸੰਜੀਵ ਭੁੱਲਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਇਸ ਮੀਟਿੰਗ ਵਿਚ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫਸਰ ਇੰਜ: ਸੰਜੀਵ ਗੌਤਮ, ਉਪ ਜ਼ਿਲ੍ਹਾ ਸੈਕੰਡਰੀ ਸਿੱਖਿਆ ਅਫਸਰ ਧੀਰਜ ਸ਼ਰਮਾ, ਐਸ. ਐਮ. ਓ ਹਾਰਟਾ ਬਡਲਾ ਡਾ. ਮਨਪ੍ਰੀਤ ਬੈਂਸ, ਜਿਲ੍ਹਾ ਪ੍ਰੀਸ਼ਦ ਤੋਂ ਵਿਕਾਸ ਸ਼ਰਮਾ, ਐਕਸੀਅਨ ਪੀ. ਡਬਲਿਊ. ਡੀ ਅਸ਼ਵਨੀ ਸ਼ਰਮਾ, ਰਾਜੀਵ ਸ਼ਰਮਾ ਪੀ ਡਬਲਿਊ ਡੀ, ਪ੍ਰਿੰਸੀਪਲ ਸਰਕਾਰੀ ਸੀਨਅਰ ਸੈਕੰਡਰੀ ਸਮਾਰਟ ਸਕੂਲ ਫਲਾਹੀ ਮ੍ਰਿਦੁਲਾ ਸ਼ਰਮਾ, ਆਨਰੇਰੀ ਕੈਪਟਨ ਲਾਲ ਸਿੰਘ ਸੈਨਾ ਮੈਡਲ ਗਲੈਂਟਰੀ ਪੁਰਸਕਾਰ ਵਿਜੇਤਾ ਸਮਾਜ ਸੇਵਕ, ਕਮਲਜੀਤ ਕੌਰ, ਸ਼ਾਲਿਨੀ ਸ਼ਰਮਾ, ਜਸ਼ਕਰਨ ਸਿੰਘ, ਸੰਜੀਵ ਭੁੱਲਰ, ਦੀਪਿਕਾ ਸ਼ਰਮਾ, ਸੀਤਾ ਰਾਮ ਬਾਂਸਲ, ਚੰਚਲ ਸਿੰਘ, ਰਵਿੰਦਰ ਸਿੰਘ, ਕਮਲਜੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here