ਬਨਵਾਰੀਲਾਲ ਪੁਰੋਹਿਤ ਨੇ ਪਾਰਕਿੰਗ ਨੀਤੀ ਵਿੱਚ ਡਬਲ ਰਵੱਈਆ ਅਪਣਾਉਣ ਤੇ ਜਤਾਇਆ ਇੰਤਰਾਜ਼, ਲਗਾਈ ਰੋਕ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਵਿੱਚ ਪਾਰਕਿੰਗ ਨੀਤੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀ ਲੈ ਰਿਹਾ ਹੈ। ਬਨਵਾਰੀਲਾਲ ਪੁਰੋਹਿਤ ਨੇ ਪਾਰਕਿੰਗ ਨੀਤੀ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਉਹਨਾਂ ਨੇ ਐਡਮਿਨਿਸਟ੍ਰੇਟਰ ਐਡਵਾਇਜ਼ਰੀ ਕਾਉਸਿਲ ਦੀ ਮੀਟਿੰਗ ਦੌਰਾਨ ਕਿਹਾ ਕਿ ਇਸ ਤਰ੍ਹਾਂ ਪਾਰਕਿੰਗ ਨੀਤੀ ਵਿੱਚ ਡਬਲ ਰਵੱਈਆ ਅਪਣਾਉਣ ਤੋ ਗੁਰੇਜ਼ ਕੀਤਾ ਜਾਵੇ।

Advertisements

ਪੁਰੋਹਿਤ ਨੇ ਕਿਹਾ ਕਿ ਪਾਰਕਿੰਗ ਦੇ ਰੇਟ ਸ਼ਹਿਰ ਦੀ ਲੋੜ ਅਨੁਸਾਰ ਰੱਖੇ ਜਾ ਸਕਦੇ ਹਨ।ਵੱਖ-ਵੱਖ ਥਾਵਾਂ ਤੋ ਆਉਣ ਵਾਲੇ ਵਾਹਨਾਂ ਲਈ ਪਾਰਕਿੰਗ ਦੀਆਂ ਦਰਾਂ ਵੱਖਰੀਆਂ ਨਹੀ ਹੋ ਸਕਦੀਆਂ।

ਨਗਰ ਕੌਸਲ ਦੀ ਅਗਲੀ ਮੀਟਿੰਗ ਵਿੱਚ ਇਸ ਦਾ ਹੱਲ ਕੀਤਾ ਜਾਵੇਗਾ।ਇਹ ਨੀਤੀ 25 ਜੁਲਾਈ ਨੂੰ ਨਗਰ ਨਿਗਮ ਦੀ ਮੀਟਿੰਗ ਵਿੱਚ ਪਾਸ ਕੀਤੀ ਗਈ ਸੀ।

LEAVE A REPLY

Please enter your comment!
Please enter your name here