ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਮਨਵੀਰ ਸਿੰਘ ਵਡਾਲਾ ਨੇ ਗ੍ਰਾਮ ਪੰਚਾਇਤ ਪਿੰਡ ਭੇਟਾਂ ਵਿਖੇ ਕਬੱਡੀ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਬਾਬਾ ਪੁਰਾਣੀ ਬੇਰੀ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਭੇਟਾਂ ਵਿਖੇ ਹੋ ਰਹੇ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮਨਵੀਰ ਬਡਾਲਾ ਨੇ ਮੀਡਿਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਖਿਡਾਰੀ ਅਤੇ ਨੌਜਵਾਨ ਉਤਸ਼ਾਹਤ ਹੋ ਸਕਣ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਅਕਾਲੀ ਸਰਕਾਰ ਦਾ ਯਾਦ ਕਰਦਿਆਂ ਦੱਸਿਆ ਪਿੰਡ ਪਿੰਡ ਪੂਰੇ ਪੰਜਾਬ ਦੇ ਵਿੱਚ ਖੇਡਾਂ ਨੂੰ ਘਰ ਘਰ ਪਹੁੰਚਾਇਆ ਗਿਆ ਅਤੇ ਕਬੱਡੀ ਨੂੰ ਇੰਟਰਨੈਸ਼ਨ ਲੈਵਲ ਤੇ ਲਿਜਾਇਆ ਗਿਆ।

Advertisements

ਜਿਸ ਨਾਲ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਚੰਗੀ ਸਿਹਤ ਅਤੇ ਨਸ਼ੇ ਤੋਂ ਦੂਰ ਰਹਿਣ ਦੀ ਚੰਗੀ ਸੋਚ ਵੱਲ ਪ੍ਰੇਰਿਤ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਤਾਂ ਨੌਕਰੀ ਦੇ ਰਹੀ ਹੈ। ਨਾ ਹੀ ਚੰਗੀ ਸਿਹਤ ਲਈ ਖਿਡਾਰੀਆਂ ਨੂੰ ਭਰੋਸਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਪੁਰਾਣੀ ਬੇਰੀ ਬਾਬਾ ਸਪੋਟਸ ਕਲੱਬ ਗ੍ਰਾਮ ਪੰਚਾਇ ਭੇਟਾ ਦੀ ਸਮੁੱਚੀ ਟੀਮ ਨੂੰ ਧੰਨਵਾਦ ਕਰਦਿਆਂ ਆਪਣੀ ਕਿਰਤ ਕਮਾਈ ਵਿੱਚੋਂ 5100 ਰੁਪਏ ਕਲੱਬ ਨੂੰ ਦੇਖ ਕੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਨਾਲ ਹੀ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਟੂਰਨਾਮੈਂਟ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ।

ਜਿਸ ਵਿੱਚ ਕਪੂਰਥਲੇ ਦਾ ਯੂਥ ਅਕਾਲੀ ਦਲ ਪੰਜਾਬ ਦੀ ਖੇਡਾਂ ਨੂੰ ਘਰ ਘਰ ਪਹੁੰਚਾਉਣ ਲਈ ਤਨ ਮਨ ਧਨ ਦੇ ਨਾਲ ਸੇਵਾ ਕਰਨ ਲਈ ਤਿਆਰ ਹੈ ਇਸ ਮੌਕੇ ਸਰਦਾਰ ਪਰਦੂਮਨ ਸਿੰਘ ਜੀ, ਵੀਰ ਗਿੰਦਾ ਕੈਨੇਡਾ, ਰੰਮਾ ਕੈਨੇਡਾ, ਗਿੰਦਾ  ਚਾਚਾ, ਇੰਦਰ ਸਿੱਧੂ, ਜੱਗਾ ਸਿੱਧੂ  ਅਤੇ ਨਾਲ ਹੀ ਸੰਤ ਮਹਾਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ ਦੇ ਦਰਸ਼ਨ ਕਰ ਸੰਤਾ ਤੋਂ ਅਸ਼ੀਰਵਾਦ ਲਿਆ

LEAVE A REPLY

Please enter your comment!
Please enter your name here