ਦੁਬਈ ਵਿੱਚ ਰੋਜੀ ਰੋਟੀ ਕਮਾਉਣ ਗਏ ਹਾਜੀਪੁਰ ਦੇ ਨੌਜਵਾਨ ਦੀ ਹਾਰਟਅਟੈਕ ਨਾਲ ਹੋਈ ਮੌਤ

ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਾਜੀਪੁਰ ਦੇ ਪਿੰਡ ਸਿਬੋਚੱਕ ਦਾ ਇੱਕ ਨੌਜ਼ਵਾਨ ਜੋ ਆਪਣੀ ਰੋਜੀ ਰੋਟੀ ਕਮਾਉਣ ਲਈ ਦੁੰਬਈ ਗਿਆ ਹੋਇਆ ਸੀ ਅਚਾਨਕ ਉਸਦੀ ਹਾਰਟਅਟੈਕ ਨਾਲ ਮੌਤ ਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਕੁਲਵੀਰ ਸਿੰਘ ਉਮਰ 28 ਸਾਲ ਪੁੱਤਰ ਮੋਹਨ ਸਿੰਘ ਵਾਸੀ ਸਿੱਬੋਚੱਕ ਵਜੋ ਹੋਈ ਹੈ।

Advertisements

ਕੁਲਵੀਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਫਰਵਰੀ 2019 ਵਿੱਚ ਪਲੰਬਰ ਦੇ ਕੰਮ ‘ਚ ਦੁਬੰਈ ਇੱਕ ਕੰਪਨੀ ਵਿੱਚ ਗਿਆ ਹੋਇਆ ਸੀ। ਉੱਥੇ ਉਸਨੇ 6 ਮਹੀਨੇ ਕੰਮ ਕਰਨ ਪਿੱਛੋ ਉਸਨੂੰ ਕੰਪਨੀ ਦੇ ਮਾਲਕ ਵੱਲੋ ਤਨਖਾਹ ਨਾ ਦਿੱਤੇ ਜਾਣ ਕਰਨ ਉਸਨੂੰ ਕੰਪਨੀ ਛੱਡਣੀ ਪਈ ਅਤੇ ਉਹ ਅਲੱਗ ਅਲੱਗ ਥਾਵਾ ਤੇ ਕੰਮ ਕਰਦਾ ਰਿਹਾ। ਕੁਲਵੀਰ ਸਿੰਘ ਨੂੰ ਕਈ ਵਾਰ ਉਸਨੇ ਪਰਿਵਾਰ ਵਾਲਿਆ ਨੇ ਵਾਪਸ ਆਉਣ ਲਈ ਕਿਹਾ ਪਰ ਉਹ ਵਾਪਸ ਨਾਂ ਆਇਆ ਅਤੇ ਉਹ ਕਹਿ ਰਿਹਾ ਸੀ।

ਉਸਨੂੰ ਭਾਰਤ ਵਾਪਸ ਆਉਣ ਲਈ 2 ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ, ਇਸ ਕਾਰਨ ਉਹ 4 ਸਾਲਾਂ ਵਿੱਚ ਨਹੀ ਆਇਆ।ਵੀਰਵਾਰ ਸਵੇਰੇ ਕੁਲਵੀਰ ਦੇ ਸਾਥੀ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਉਸਦੀ ਹਾਰਟਅਟੈਕ ਨਾਲ ਮੌਤ ਹੋ ਗਈ ਹੈ।ਪਰਿਵਾਰ ਵਿੱਚ ਕੁਲਵੀਰ ਦੀ ਮੌਤ ਤੋ ਬਾਅਦ ਸੋਗ ਦੀ ਲਹਿਰ ਦੋੜ ਗਈ ਹੈ। ਕੁਲਵੀਰ ਦੇ ਪਰਿਵਾਰ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਤੋ ਮੰਗ ਕੀਤੀ ਹੈ ਕਿ ਕੁਲਵੀਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਉਹਨਾਂ ਦੀ ਮੱਦਦ ਕੀਤੀ ਜਾਵੇ।

LEAVE A REPLY

Please enter your comment!
Please enter your name here