ਸਿੰਘਪੁਰਾ ਵਿੱਚ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓੁਵਰਡੋਜ਼ ਨਾਲ ਹੋਈ ਮੌਤ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਟਾਲਾ ਦੇ ਪਿੰਡ ਸਿੰਘਪੁਰਾ ਵਿੱਚ ਨਸ਼ੇ ਦੀ ਓੁਵਰਡੋਜ਼ ਨਾਲ ਇੱਕ ਨੌਜਵਾਨ ਦੀ ਮੋਤ ਹੋ ਗਈ। ਜਾਣਕਾਰੀ ਦਿੰਦੇ ਸਰਪੰਚ ਸੁਰਜਨ ਸਿੰਘ ਨੇ ਸਾਬਕਾ ਮੈਬਰ ਬਲਵਿੰਦਰ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਵੱਡੇ ਪੱਧਰ ਤੇ ਵਿੱਕ ਰਿਹਾ ਸੀ ਅਤੇ ਕਈ ਨੌਜਵਾਨਾਂ ਦੀਆ ਪਹਿਲਾਂ ਵੀ ਨਸ਼ੇ ਕਾਰਨ ਮੌਤਾਂ ਹੋ ਚੁੱਕੀਆਂ ਹਨ।

Advertisements

ਇਸ ਤਰ੍ਹਾਂ ਹੀ ਇੱੱਕ ਹੋਰ ਨੌਜਵਾਨ ਦੀ ਨਸ਼ੇ ਦੀ ਓੁਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਨੀਪਾਲ ਸਿੰਘ ਉਮਰ 22 ਸਾਲ ਪੁੱਤਰ ਕੁਲਜੀਤ ਸਿੰਘ ਪਿੰਡ ਸਿੰਘਪੁਰਾ ਵਜੋ ਹੋਈ ਹੈ। ਮਨੀਪਾਲ ਦੀ ਮਾਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਸਦੇ ਪਿਤਾ ਨੇ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਪਾਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਜਦੋ ਤੱਕ ਨਸ਼ਾ ਵੇਚਣ ਵਾਲਿਆ ਨੂੰ ਫੜ ਕੇ ਪੁਲਿਸ ਜੇਲ੍ਹ ਵਿੱਚ ਨਹੀ ਬੰਦ ਕਰ ਦਿੰਦੀ ਉਦੋ ਤੱਕ ਅੰਤਿਮ ਸੰਸਕਾਰ ਨਹੀ ਕੀਤਾ ਜਾਵੇਗਾ।

LEAVE A REPLY

Please enter your comment!
Please enter your name here