ਕੌਮੀ ਯੋਗਾ ਮੁਕਾਬਲਿਆਂ ਦੇ ਦੂਜੇ ਦਿਨ ਵਿਦਿਆਰਥੀਆਂ ਵੱਲੋਂ ਯੋਗਾ ਦਾ ਸ਼ਾਨਦਾਰ ਪ੍ਰਦਰਸ਼ਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿੱਚ ਦੇਸ਼ ਦੇ 649 ਜਵਾਹਰ ਨਵੋਦਿਆ ਵਿਦਿਆਲਿਆਂ ਦੇ 335 ਵਿਦਿਆਰਥੀ ਦੇ ਤਿੰਨ ਰੋਜਾ ਕੌਮੀ ਯੋਗਾ ਮੁਕਾਬਲਿਆਂ ਦੇ ਦੂਜੇ ਦਿਨ ਵਿਦਿਆਰਥੀਆਂ ਵੱਲੋਂ ਯੋਗਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਕਲਾਤਮਿਕ ਯੋਗਾ ਮੁਕਾਬਲਿਆਂ ਵਿੱਚ 14 ਸਾਲ ਵਰਗ ਲੜਕਿਆਂ ਵਿਚ ਦੀਵਾਂਸ਼ੂ (ਲਖਨਊ ਰੀਜਨ) ਨੇ ਪਹਿਲਾ, ਮਯੰਕ ਕੁਮਾਰ (ਪਟਨਾ ਰੀਜਨ) ਨੇ ਦੂਜਾ, ਨਾਤਿਕ (ਜੈਪੁਰ ਰੀਜਨ) ਨੇ ਤੀਜਾ, 14 ਸਾਲ ਵਰਗ ਦੀਆਂ ਲੜਕੀਆਂ ਅਸ਼ਿਤਾ ਗੁਪਤਾ (ਲਖਨਊ ਰੀਜਨ) ਨੇ ਪਹਿਲਾ, ਵਿਸ਼ਨੂੰ ਪ੍ਰਿਯਾ (ਹੈਦਰਾਬਾਦ ਰੀਜਨ) ਨੇ ਦੂਜਾ ਅਤੇ ਮਹਿਮਾ ਚੌਧਰੀ (ਜੈਪੁਰ ਰੀਜਨ) ਨੇ ਤੀਜਾ ਸਥਾਨ ਹਾਸਲ ਕੀਤਾ।

Advertisements

17 ਸਾਲ ਵਰਗ ਦੇ ਲੜਕਿਆਂ ਵਿੱਚੋਂ ਰਕੇਸ਼ ਮਾਨਾ (ਪਟਨਾ ਰੀਜਨ) ਨੇ ਪਹਿਲਾ, ਐਸ ਜਸਵਥ ਸਾਏ (ਹੈਦਰਾਬਾਦ ਰੀਜਨ) ਨੇ ਦੂਜਾ, ਅਰਮਾਨ (ਲਖਨਊ ਰੀਜਨ) ਨੇ ਤੀਜਾ ਅਤੇ 17 ਸਾਲ ਵਰਗ ਲੜਕੀਆਂ ਵਿੱਚੋਂ ਪ੍ਰੀਤੀ ਰਨਬਿਦਾ (ਭੋਪਾਲ ਰੀਜਨ) ਨੇ ਪਹਿਲਾ, ਜਯੋਤਿਕਾ ਕੁਮਾਰੀ (ਪਟਨਾ ਰੀਜਨ) ਨੇ ਦੂਜਾ ਅਤੇ ਸ਼ਾਨਵੀ ਯਾਦਵ (ਲਖਨਊ ਰੀਜਨ) ਨੇ ਤੀਜਾ ਸਥਾਨ ਹਾਸਲ ਕਰਕੇ ਜਿੱਤ ਦੇ ਝੰਡੇ ਗੱਡੇ।ਰਵਾਇਤੀ ਯੋਗਾ ਆਸਨਾਂ ਦੇ ਟੀਮਾਂ ਦੇ ਮੁਕਾਬਲਆਿਂ ਵਚਿ 14 ਸਾਲ ਵਰਗ  ਦੇ ਲੜਕਆਿਂ ਵਿੱਚੋਂ ਲਖਨਊ ਰੀਜਨ ਪਹਿਲੇ, ਭੋਪਾਲ ਰੀਜਨ ਦੂਜੇ ਅਤੇ ਜੈਪੁਰ ਰੀਜਨ ਤੀਜੇ, 14 ਸਾਲ ਵਰਗ ਦੀਆਂ ਲੜਕੀਆਂ ਵਿੱਚੋਂ ਭੋਪਾਲ ਰੀਜਨ ਪਹਿਲੇ, ਜੈਪੁਰ ਰੀਜਨ ਦੂਜੇ ਅਤੇ ਲਖਨਊ ਰੀਜਨ ਤੀਜੇ ਸਥਾਨ ’ਤੇ ਰਹੇ। ਰਵਾਇਤੀ ਯੋਗਾ ਆਸਣਾਂ ਦੇ ਟੀਮਾਂ ਦੇ ਮੁਕਾਬਲਿਆਂ ਵਿਚ 17 ਸਾਲ ਵਰਗ  ਦੇ ਲੜਕਿਆਂ ਵਿੱਚੋਂ ਲਖਨਊ ਰੀਜਨ ਪਹਿਲੇ, ਭੋਪਾਲ ਦੂਜੇ ਅਤੇ ਪਟਨਾ ਰੀਜਨ ਤੀਜੇ, 17 ਸਾਲ ਵਰਗ ਦੀਆਂ ਲੜਕੀਆਂ ਵਿੱਚੋਂ ਭੋਪਾਲ ਰੀਜਨ ਪਹਿਲੇ, ਪਟਨਾ ਰੀਜਨ ਦੂਜੇ ਅਤੇ ਜੈਪੁਰ ਰੀਜਨ ਤੀਜੇ ਸ਼ਥਾਨ ’ਤੇ ਰਹੇ।

ਪ੍ਰਿੰਸੀਪਲ ਰੰਜੂ ਦੁੱਗਲ ਨੇ ਜਾਣਕਾਰੀ ਦਿੱਤੀ ਕਿ ਇਸ ਮੌਕੇ ਨਵੋਦਿਆ ਵਿਦਿਆਲਿਆ ਸਮਿਤੀ ਖੇਤਰੀ ਦਫ਼ਤਰ ਚੰਡੀਗੜ੍ਹ ਦੇ ਸਹਾਇਕ ਕਮਿਸ਼ਨਰ ਸੰਤੋਸ਼ ਸ਼ਰਮਾ, ਅਨੀਤਾ ਕੁਮਾਰੀ, ਆਰ. ਕੇ ਵਰਮਾ, ਡੀ ਡੀ ਸ਼ਰਮਾ, ਵੱਖ-ਵੱਖ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਪ੍ਰਿੰਸੀਪਲ ਐਸ. ਡੀ. ਸ਼ਰਮਾ, ਰਵਿੰਦਰ ਕੁਮਾਰ, ਰਵਿੰਦਰ ਸਿੰਘ, ਨਿਸ਼ੀ ਗੋਇਲ, ਸੁਨੀਤਾ, ਦਿਨੇਸ਼ ਸਰਸਵਤ, ਟੀਮਾਂ ਦੇ ਮੈਨੇਜਰ, ਸੀਨੀਅਰ ਅਧਿਆਪਕ ਸੰਜੀਵ ਕੁਮਾਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ ਆਏ ਅਤੇ ਨਵੋਦਿਆ ਫਲਾਹੀ ਦੇ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here