ਗਣਿਤ ਦੀਆਂ ਲੰਮੀਆਂ ਕੈਲਕੁਲੇਸ਼ਨਾਂ ਨੂੰ ‘ਵੈਦਿਕ ਮੈਥੇਮੈਟਿਕਸ’ ਰਾਹੀਂ ਹੱਲ ਕਰਨ ਦੇ ਸਿਖਾਏ ਹੁਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਿਖੇ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਦੇ ਸਹਿਯੋਗ ਨਾਲ ਕੇਂਦਰੀ ਵਿਦਿਆਲਿਆ ਭੂੰਗਾ ਅਤੇ ਐਸ.ਏ.ਵੀ. ਜੈਨ-ਡੇ ਬੋਰਡਿੰਗ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਮੰਤਵ ਇਨ੍ਹਾਂ ਵਿਦਿਆਰਥੀਆਂ ਨੂੰ ‘ਵੈਦਿਕ ਮੈਥੇਮੈਟਿਕਸ’ ਤਕਨੀਕਾਂ ਸਿਖਾ ਕੇ ਗਣਿਤ ਦੀਆਂ ਲੰਮੀਆਂ ਕੈਲਕੁਲੇਸ਼ਨਾਂ ਨੂੰ ਸੁਖਾਲਾ ਅਤੇ ਤੇਜ਼ੀ ਨਾਲ ਹੱਲ ਕਰਨ ਵਿੱਚ ਮਦਦ ਕਰਨਾ ਹੈ।

Advertisements

ਇਸ ਮੌਕੇ ਕਰੀਅਰ ਕਾਊਂਸਲਰ ਅਦਿੱਤਿਆ ਰਾਣਾ ਨੇ ਦੱਸਿਆ ਕਿ ਇਸ ਵਰਕਸ਼ਾਪ ਰਾਹੀਂ ਵਿਦਿਆਰਥੀਆਂ ਨੂੰ ਇਕਾਗਰਤਾ ਅਤੇ ਫੋਕਸ ਨੂੰ ਬਿਹਤਰ ਬਣਾਉਣ ਵਿੱਚ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਮੱਸਿਆ ਹੱਲ ਕਰਨ ਦੇ ਹੁਨਰ ਨੂੰ ਵਿਕਸਿਤ ਕਰਨ ਵਿੱਚ, ਵਿਦਿਆਰਥੀਆਂ ਨੂੰ ਗਣਿਤ ਨੂੰ ਵਧੇਰੇ ਅਨੁਭਵੀ ਅਤੇ ਦਿਲਚਸਪ ਤਰੀਕੇ ਨਾਲ ਸਿੱਖਣ ਵਿੱਚ ਮਦਦ ਮਿਲੇਗੀ। ਇਸ ਉਪਰੰਤ ਅੰਕਿਤ ਕੁਕਰ, ਅਸਿਸਟੈਂਟ ਪ੍ਰੋਫੈਸਰ ਐਨਾਲੈਟੀਕਲ ਐਨਾਲਾਈਸਸ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਵਲੋਂ ਵਿਦਿਆਰਥੀਆਂ ਨੂੰ ਜਮ੍ਹਾਂ-ਘਟਾਓ, ਤਕਸੀਮ, ਗੁਣਾ, ਐਲ.ਸੀ.ਐਮ, ਐਚ.ਸੀ.ਐਫ ਅਤੇ ਗਣਿਤ ਦੀਆਂ ਹੋਰ ਮੁਢਲੀਆਂ ਕੈਲਕੁਲੇਸ਼ਨਾਂ ਨੂੰ  ‘ਵੈਦਿਕ ਮੈਥੇਮੈਟਿਕਸ’ ਦੀ ਵਰਤੋਂ ਨਾਲ ਹੱਲ ਕਰਨ ਦੇ ਹੁਨਰ ਸਿਖਾਏ ਗਏ।  ਵਰੁਣ ਨਈਅਰ, ਡਿਪਾਰਟਮੈਂਟ ਆਫ ਕਰੀਅਰ ਗਾਈਡੈਂਸ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਨੇ ਦੱਸਿਆ ਕਿ ਉਪਰੋਕਤ ਤਕਨੀਕਾਂ ਨਾਲ ਔਖੀਆਂ ਤੋਂ ਔਖੀਆਂ ਕੈਲਕੁਲੇਸ਼ਨਾਂ ਵੀ ਬਹੁਤ ਸਰਲਤਾ ਅਤੇ ਤੇਜ਼ੀ ਨਾਲ ਕੀਤੀਆਂ ਜਾ ਸਕਦੀਆਂ ਹਨ। ਇਸ ਵਿਸ਼ੇਸ਼ ਵਰਕਸ਼ਾਪ ਪ੍ਰੋਗਰਾਮ ਵਿਚ ਕੇਂਦਰੀ ਵਿਦਿਆਲਿਆ ਭੂੰਗਾ ਅਤੇ ਐਸ.ਏ.ਵੀ. ਜੈਨ-ਡੇ ਬੋਰਡਿੰਗ ਸਕੂਲ ਹੁਸ਼ਿਆਰਪੁਰ ਦੇ ਸਟਾਫ ਮੈਂਬਰ ਤੇ ਤਕਰੀਬਨ 100 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਭਾਗ ਲਿਆ।

LEAVE A REPLY

Please enter your comment!
Please enter your name here