ਮੋਬਾਇਲ ਫੋਨਾਂ ਤੋਂ ਅਲਰਟ ਮੈਸੇਜਾਂ ਤੋਂ ਘਬਰਾਉਣ ਦੀ ਲੋੜ ਨਹੀਂ, ਸਰਕਾਰ ਕਰ ਰਹੀ ਹੈ ਅਮਰਜੈਂਸੀ ਅਲਰਟ ਦਾ ਟਰੈਲ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਭਾਰਤ ਸਰਕਾਰ, ਗ੍ਰਹਿ ਵਿਭਾਗ ਦੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ, ਨਵੀਂ ਦਿੱਲੀ ਅਤੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਸਹਿਯੋਗ ਨਾਲ ਭੁਚਾਲ ਅਤ ਹੜ੍ਹ ਚੇਤਾਵਨੀ ਸਿਸਟਮ ਦਾ ਟਰੈਲ ਕੀਤਾ ਗਿਆ। ਭਾਰਤ ਸਰਕਾਰ ਦੇਸ਼ ਭਰ ਵਿਚ ਐਮਰਜੈਂਸੀ ਅਲਰਟ ਸੇਵਾ ਦੀ ਜਾਂਚ ਕਰ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਮੋਬਾਇਲਾਂ ਤੇ ਸੰਦੇਸ਼ ਆ ਰਹੇ ਹਨ। ਇਹ ਸਿਸਟਮ ਗੂਗਲ ਸਰਚ ਰਾਹੀਂ ਸਥਾਨਕ ਭੂਚਾਲ ਅਤੇ ਹੜ੍ਹ ਵਰਗੀਆਂ ਘਟਨਾਵਾਂ ਅਤੇ ਸੁਰੱਖਿਆ ਉਪਾਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਅਲਰਟ ਸਿਸਟਮ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਕੰਮ ਕਰ ਰਿਹਾ ਹੈ।

Advertisements

LEAVE A REPLY

Please enter your comment!
Please enter your name here