ਸਿੱਕਮ ਵਿੱਚ ਬੱਦਲ ਫੱਟਣ ਕਾਰਨ 7 ਲੋਕਾਂ ਦੀ ਮੌਤ, 23 ਜਵਾਨ ਲਾਪਤਾ

ਸਿੱਕਮ (ਦ ਸਟੈਲਰ ਨਿਊਜ਼), ਪਲਕ। ਸਿੱਕਮ ਵਿੱਚ ਬੱਦਲ ਫੱਟਣ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਪੈਦਾ ਬਣੀ ਹੋਈ ਹੈ। ਲਾਚੇਨ ਘਾਟੀ ਵਿੱਚ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿੰਗਟਾਮ ਨੇੜੇ ਬਾਰਦਾਂਗ ਵਿੱਚ ਖੜ੍ਹੀਆਂ ਫ਼ੌਜ ਗੱਡੀਆਂ ਹੜ੍ਹ ਦੀ ਲਪੇਟ ਵਿੱਚ ਆ ਗਈਆਂ। ਫ਼ੌਜ ਦੇ 23 ਜਵਾਨ ਵੀ ਲਾਪਤਾ ਦੱਸੇ ਜਾ ਰਹੇ ਹਨ।

Advertisements

ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜ ਚਲਾ ਰਹੀਆਂ ਹਨ। ਇਸ ਤੋਂ ਇਲਾਵਾ ਕਈ ਹੋਰ ਵਾਹਨ ਤੇ ਪੁਲਾਂ ਦੇ ਹੜ੍ਹਾਂ ਵਿੱਚ ਰੁੜ ਜਾਣ ਦੀਆਂ ਕਾਫੀ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਸਿੱਕਮ ਵਿੱਚ ਹੜ੍ਹਾਂ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਕਈ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ ਹੈ।

LEAVE A REPLY

Please enter your comment!
Please enter your name here