ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਲਈ ਚੋਣ ਟ੍ਰਾਇਲ 7 ਅਕਤੂਬਰ ਨੂੰ: ਜ਼ਿਲ੍ਹਾ ਖੇਡ ਅਫ਼ਸਰ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕੇ.ਪੀ.ਟੀ ਪਾਈਪਜ਼ ਮਿੰਨੀ ਅਤੇ ਸਬ-ਜੂਨੀਅਰ (ਅੰਡਰ-11 ਅਤੇ ਅੰਡਰ-13 ਲੜਕੇ/ਲੜਕੀਆਂ) ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ 20 ਅਕਤੂਬਰ ਤੋਂ 23 ਅਕਤੂਬਰ 2023 ਤੱਕ ਅਬੋਹਰ ਸ਼ਟਲ ਬੈਡਮਿੰਟਨ ਅਕੈਡਮੀ, ਭਗਤ ਸਿੰਘ ਮਿਊਂਸਪਲ ਸਟੇਡੀਅਮ, ਅਬੋਹਰ (ਜ਼ਿਲ੍ਹਾ ਫਾਜ਼ਿਲਕਾ) ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ-ਕਮ-ਜਨਰਲ ਸਕੱਤਰ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਡਾਰੀਆਂ ਦੀ ਐਂਟਰੀ ਭੇਜਣ ਲਈ 7 ਅਕਤੂਬਰ ਨੂੰ ਸਿਲੈਕਸ਼ਨ ਟ੍ਰਾਇਲ (ਲੜਕੇ/ਲੜਕੀਆਂ) ਕਰਵਾਉਣ ਦਾ ਫੈਸਲਾ ਕੀਤਾ ਗਿਆ।

Advertisements

ਇਹ ਸਿਲੈਕਸ਼ਨ ਟ੍ਰਾਇਲ 7 ਅਕਤੂਬਰ ਨੂੰ ਇੰਡੋਰ ਸਟੇਡੀਅਮ (ਬੈਡਮਿੰਟਨ ਹਾਲ) ਹੁਸ਼ਿਆਰਪੁਰ ਵਿਖੇ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਿਹੜੇ ਖਿਡਾਰੀ ਆਪਣੀ ਐਂਟਰੀ ਉਕਤ ਚੈਂਪੀਅਨਸ਼ਿਪ ਲਈ ਭੇਜਣਾ ਚਾਹੁੰਦੇ ਹਨ, ਉਹ ਸਾਰੇ ਖਿਡਾਰੀ ਉਕਤ ਦਰਸਾਈ ਮਿਤੀ ਨੂੰ ਸਬੰਧਤ ਟ੍ਰਾਇਲ ਸਥਾਨ ’ਤੇ ਠੀਕ 9 ਵਜੇ ਰਿਪੋਰਟ ਕਰਨ। ਅੰਡਰ-11 (ਲੜਕੇ/ਲੜਕੀਆਂ) ਲਈ ਖਿਡਾਰੀ ਦੀ ਜਨਮ ਮਿਤੀ 1-1-2013 ਤੋਂ ਬਾਅਦ ਦੀ ਅਤੇ ਅੰਡਰ-13 (ਲੜਕੇ/ਲੜਕੀਆਂ) ਲਈ ਖਿਡਾਰੀ ਦੀ ਜਨਮ ਮਿਤੀ 1-1-2011 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਸਾਰੇ ਖਿਡਾਰੀ ਸਬੂਤ ਦੇ ਤੌਰ ’ਤੇ ਆਪਣਾ ਅਸਲ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ।

ਇਸ ਤੋਂ ਇਲਾਵਾ ਸਾਰੇ ਖਿਡਾਰੀ ਆਪਣੇ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਦੀ ਇਕ-ਇਕ ਕਾਪੀ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਪੀ.ਬੀ.ਏ. ਆਈ ਡੀ/ ਬੀ.ਏ.ਆਈ ਆਈ ਡੀ ਬਣੀ ਹੋਣੀ ਲਾਜ਼ਮੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟ੍ਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੁੰ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਟ੍ਰਾਇਲ ਬੈਡਮਿੰਟਨ ਕੋਚ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਮੀਨਾ ਸ਼ਰਮਾ ਦੀ ਦੇਖ-ਰੇਖ ਵਿਚ ਹੋਣਗੇ।

LEAVE A REPLY

Please enter your comment!
Please enter your name here