ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਵੱਲੋਂ ਪਿੰਡਾਂ ਦਾ ਦੌਰਾ  

ਪਾਤੜਾਂ, (ਦ ਸਟੈਲਰ ਨਿਊਜ਼): ਝੋਨੇ ਦੀ ਪਰਾਲੀ ਦੀ ਰਹਿੰਦ ਖੁੰਹਦ ਦੀ ਸੰਭਾਲ ਸਬੰਧੀ  ਸਹਿਕਾਰੀ ਸਭਾਵਾਂ ਪਟਿਆਲਾ ਦੇ ਉਪ ਰਜਿਸਟਰਾਰ ਸਰਬੇਸ਼ਵਰ ਸਿੰਘ ਮੋਹੀ ਨੇ ਤਹਿਸੀਲ ਪਾਤੜਾ ਦੇ ਪਿੰਡ ਹਰਿਆਊ ਖੁਰਦ, ਹਰਿਆਊ ਕਲਾਂ ਅਤੇ ਖਾਂਗ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਸਾਨ ਭਾਈਚਾਰੇ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਵੱਖ ਵੱਖ ਖੇਤੀਬਾੜੀ ਸੰਦਾਂ ਜਿਵੇ ਕਿ ਬੇਲਰ, ਸਰਫੇਸ ਸੀਡਰ, ਸੂਪਰ ਸੀਡਰ ਅਤੇ ਹੋਰ ਦੀ ਵਰਤੋ ਸਬੰਧੀ ਉਤਸ਼ਾਹਿਤ ਕੀਤਾ। ਇਸ ਮੌਕੇ ਕਿਸਾਨਾਂ ਨੇ ਖੇਤੀਬਾੜੀ ਸੰਦਾਂ ਦੀ ਬੁਕਿੰਗ ਕਰਵਾਈ ਤਾਂ ਕਿ ਉਹ ਆਪਣੇ ਖੇਤਾਂ ਵਿੱਚ ਇਹਨਾਂ ਦੀ ਵਰਤੋਂ ਕਰਨ ਅਤੇ ਬਿਨ੍ਹਾਂ ਅੱਗ ਲਗਾਏ ਪਰਾਲੀ ਦੀ ਸੰਭਾਲ ਕੀਤੀ ਜਾ ਸਕੇ। 

Advertisements

ਉਪ ਰਜਿਸਟਰਾਰ ਸਰਬੇਸ਼ਵਰ ਸਿੰਘ ਮੋਹੀ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਸਾਡਾ ਵਾਤਾਵਰਣ ਬੁਰੀ ਤਰ੍ਹਾਂ ਦੂਸ਼ਿਤ ਹੋ ਰਿਹਾ ਹੈ ਉਥੇ ਹੀ ਮਨੁੱਖੀ ਸਿਹਤ ਤੇ ਜੀਵ ਜੰਤੂਆਂ ਦੀ ਸਿਹਤ ਉਪਰ ਵੀ ਨਾੜ ਦੇ ਧੂੰਏ ਕਾਰਨ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਬਿਨ੍ਹਾਂ ਅੱਗ ਲਗਾਏ ਕਰਨ ਲਈ ਵੱਖ ਵੱਖ ਖੇਤੀਬਾੜੀ ਸੰਦਾਂ ਜਿਵੇ ਕਿ ਬੇਲਰ, ਸਰਫੇਸ ਸੀਡਰ, ਸੂਪਰ ਸੀਡਰ ਆਦਿ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸੰਦ ਸਹਿਕਾਰੀ ਸਭਾਵਾਂ ਦੇ ਰਾਹੀਂ ਕਿਸਾਨਾਂ ਦੀ ਲੋੜ ਮੁਤਾਬਕ ਮੁਹਈਆ ਕਰਵਾਏ ਜਾ ਰਹੇ ਹਨ, ਇਸ ਲਈ ਕਿਸਾਨ ਨੇੜਲੀ ਸਭਾ ਨਾਲ ਸੰਪਰਕ ਕਰ ਸਕਦੇ ਹਨ। 

LEAVE A REPLY

Please enter your comment!
Please enter your name here